Meanings of Punjabi words starting from ਜ

ਦੇਖੋ, ਜੇਡੁ.


ਸੰ. येन ਸਰਵ- ਜਿਸ ਨੇ. "ਜੇਣ ਜੈਸੇ ਬਿਚਾਰੇ." (ਰਾਮਾਵ)


ਕ੍ਰਿ. ਵਿ- ਜਿਤਨਾ. ਜਿਸ ਕ਼ਦਰ. "ਜੇਤ ਕੀਨ ਉਪਾਰਜਨਾ ਪ੍ਰਭੁ ਦਾਨ ਦੇਇ ਦਤਾਰ." (ਮਾਲੀ ਮਃ ੫) ੨. ਜਿਸ ਤੋਂ. ਜਿਸ ਸਾਥ. "ਰਚਨ ਭਏ ਸੰਤ ਬੋਹਿਥਾ ਤਰੇ ਸਾਗਰ ਜੇਤ." (ਬਿਲਾ ਮਃ ੫) ਦੇਖੋ, ਜੇਤੁ ੨.


ਕ੍ਰਿ. ਵਿ- ਜਿਤਨਾ. ਕਿਸ ਕ਼ਦਰ. ਜਿਤਨੇ. ਜੇਤੇ. "ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ." (ਸ੍ਰੀ ਮਃ ੧)


ਕ੍ਰਿ. ਵਿ- ਯਾਵਤ੍‌. ਜਿਤਨਾ. ਜਿਸ ਪ੍ਰਮਾਣ ਦਾ. "ਜੇਤਾ ਦੇਹਿ ਤੇਤਾ ਹਉ ਖਾਉ." (ਸ੍ਰੀ ਮਃ ੧) ੨. ਸੰ. ਜੇਤ੍ਰਿ. ਜਿੱਤਣ ਵਾਲਾ. ਵਿਜਯੀ. "ਨਾਨਕ ਸਗਲ ਸ੍ਰਿਸਟਿ ਕਾ ਜੇਤਾ." (ਸੁਖਮਨੀ)


ਕ੍ਰਿ. ਵਿ- ਜਿਤਨੀ. "ਜੇਤੀ ਸਿਰਠਿ ਉਪਾਈ ਵੇਖਾ." (ਜਪੁ) ੨. ਦੇਖੋ, ਜੇਤਾ ੨.


ਕ੍ਰਿ. ਵਿ- ਜਿਤਨਾ। ੨. ਜਿਸ ਤੋਂ. ਜਿਸ ਨਾਲ. "ਤਨੁ ਕਰਿ ਤੁਲਹਾ ਲੰਘਹਿ ਜੇਤੁ." (ਰਾਮ ਮਃ ੧)