Meanings of Punjabi words starting from ਮ

ਦੇਖੋ, ਦੀਪਕ (ੲ)


ਦੇਖੋ, ਮਲਵਾਰ.


ਮਾਲ (ਧਨ) ਨਾਲ. ਦੇਖੋ, ਰਾਜਿਮਾਲਿ। ੨. ਦੇਖੋ, ਮਾਲੀ.


ਫ਼ਾ. [مالِش] ਮਸਲਣ (ਮਰ੍‍ਦਨ) ਦੀ ਕ੍ਰਿਯਾ. ਮਲਣਾ.


ਦੇਖੋ, ਮਾਲਕ ੨। ੨. ਸੰ. ਮਾਲਾ ਬਣਾਉਣ ਵਾਲਾ. ਮਾਲਾਕਾਰ. ਮਾਲੀ। ੩. ਰਤਨਾਂ ਦੀ ਮਾਲਾ ਬਣਾਉਣ ਵਾਲਾ ਮਣਿਕਾਰ.


ਸੰ. ਸੰਗ੍ਯਾ- ਮਾਲਤੀ (ਚਮੇਲੀ) ਦੀ ਬੇਲ। ੨. ਹਾਰ. ਮਾਲਾ। ੩. ਸ਼ਰਾਬ. ਸੁਰਾ.


ਮਾਲਦਾਰ (ਕੀਮਤੀ) ਕਾਲੀਨ ਪੁਰ. "ਮਾਲਿਦੁਲੀਚੈ ਬੈਠੀਲੇ ਮਿਰਤਕੁ, ਨੈਨ ਦਿਖਾਲਨੁ ਧਾਇਆ ਰੇ." (ਆਸਾ ਮਃ ੫) ਮੁਰਦਾ (ਆਤਮਗ੍ਯਾਨ ਰਹਿਤ ਜੜ੍ਹਮਤਿ) ਸਿੰਘਾਸਨ ਪੁਰ ਬੈਠਾ ਹੈ, ਭਾਵ- ਉੱਚ ਪਦ ਨੂੰ ਪ੍ਰਾਪਤ ਹੋਇਆ ਹੈ. ਨੇਤਾਂ ਦਾ ਦਿਖਾਵਾ ਆਡੰਬਰ ਦੌੜਗਿਆ, ਭਾਵ- ਦਿਖਾਵੇ ਤੋਂ ਗਿਲਾਨਿ ਹੈ.


ਮਾਲਾ ਬਣਾਉਣ ਵਾਲੀ. "ਭੂਲੀ ਮਾਲਿਨੀ ਹੈ ਏਉ." ਅਤੇ "ਮਾਲਿਨਿ ਭੂਲੀ, ਜਗੁ ਭੁਲਾਨਾ." (ਆਸਾ ਕਬੀਰ) ੨. ਦੇਖੋ, ਸਵੈਯੇ ਦਾ ਰੂਪ ੨੮.