Meanings of Punjabi words starting from ਸ

ਅ਼. [صلوات] ਸਲਵਾਤ. ਸੰਗ੍ਯਾ- ਬਹੁ ਵਚਨ ਹੈ "ਸਲਾਤ" ਦਾ ਨਮਾਜ਼ਾਂ. "ਮਿਟੇ ਬਾਂਗ ਸਲਵਾਤ ਸੁੰਨਤ ਕੁਰਾਨਾ." (ਛੱਕੇ) ੨. ਪੰਜਾਬੀ ਵਿੱਚ ਇਹ ਵ੍ਯੰਗ ਅਰਥ ਕਰਕੇ ਕਰੜੇ ਸ਼ਬਦ ਗਾਲ ਆਦਿਕ ਬੋਧਨ ਕਰਦਾ ਹੈ. ਜਿਵੇਂ- ਉਸ ਨੇ ਖੂਬ ਸਲਵਾਤਾਂ ਸੁਣਾਈਆਂ. (ਲੋਕੋ)


ਫ਼ਾ [شلوار] ਸ਼ਲਵਾਰ. ਅ਼. ਸ਼ਰਵਾਲ. ਸੰਗ੍ਯਾ- ਪਜਾਮਾ. ਘਟੁੰਨਾ.


ਸਿੰਧੀ. ਗਮਨ ਕਰਦਾ ਹੈ. ਜਾਂਦਾ ਹੈ. "ਆਘੂ ਆਘੂ ਸਲਵੇ." (ਵਾਰ ਮਾਰੂ ੨. ਮਃ ੫) ਤੂੰ ਪਦਾਰਥਾਂ ਦੇ ਫੜਨ ਲਈ ਅੱਗੇ ਅੱਗੇ ਜਾਂਦਾ ਹੈਂ.


ਸੰਗ੍ਯਾ- ਸੀਖ. ਸਰੀ. ਲੋਹੇ ਦੀ ਛਟੀ. "ਭਠੀ ਅੰਦਰਿ ਪਾਈਆ ਮਿਲੀ ਅਗਨਿ ਸਲਾਇ." (ਸਃ ਮਃ ੧. ਬੰਨੋ) ਦੇਖੋ, ਸਲਾਕਾ ੨.


ਦੇਖੋ, ਸਿਲਾਈ। ੨. ਸ਼ਲਾਕਾ. ਸੁਰਮਚੂ. "ਭੈ ਕੀਆ ਦੇਹ ਸਲਾਈਆ ਨੈਣੀ." (ਤਿਲੰ ਮਃ ੧) ੩. ਲੰਮੀ ਜੇਹੀ ਲੋਹੇ ਆਦਿ ਦੀ ਤੀਲ ਜਿਸ ਨਾਲ ਜੁਰਾਬਾਂ ਆਦਿ ਚੀਜਾਂ ਉਣਦੇ ਹਨ.