Meanings of Punjabi words starting from ਕ

ਕਾਮ (ਸੁੰਦਰ) ਅਕ੍ਸ਼ਿ (ਨੇਤ੍ਰਾਂ) ਵਾਲੀ. ਸੁਲੋਚਨਾ। ੨. ਦੇਵੀ ਦਾ ਯੋਨਿਪੀਠ, ਕਾਮਾਖ੍ਯਾ. ਕਾਮਰੂਪ ਵਿੱਚ ਗੋਹਾਟੀ ਤੋਂ ਦੋ ਮੀਲ ਪੱਛਮ ਨੀਲਾਚਲ ਪੁਰ ਬ੍ਰਹਮਪੁਤ੍ਰ ਨਦੀ ਦੇ ਕਿਨਾਰੇ ਸਤੀ ਦੇਵੀ ਦਾ ਮੰਦਿਰ, ਜਿਸ ਵਿੱਚ ਸਤੀ ਦੀ ਯੋਨਿ (ਭਗ) ਪੂਜੀ ਜਾਂਦੀ ਹੈ. ਦੇਖੋ, ਸਤੀ.


ਵਿ- ਕਾਮ (ਮਦਨ) ਕਰਕੇ ਆਤੁਰ (ਰੋਗੀ). ੨. ਕਾਮ ਕਰਕੇ ਦੁਖੀ. ਕਾਮਪੀੜਿਤ.


ਕਮਾਈ. ਅ਼ਮਲ ਵਿੱਚ ਲਿਆਂਦੀ. "ਇਹੈ ਕਾਮਾਨੀ ਰੀਤਿ." (ਧਨਾ ਮਃ ੫)


ਕ੍ਰਿ- ਕਮਾਉਣਾ. ਅਭ੍ਯਾਸ ਕਰਨਾ. ਅ਼ਮਲ ਕਰਨਾ. "ਕਾਮਾਮਨ ਕਾ ਮਾਠਾ." (ਮਾਰੂ ਮਃ ੫) ਅਮਲ ਕਰਨ ਲਈ ਸੁਸਤ ਹੈ.


ਵਿ- ਕਾਮ ਕਰਕੇ ਰੋਗੀ। ੨. ਅਨੰਗ ਕਰਕੇ ਦੁਖੀ.


ਸੰ. कामर्थिन् ਵਿ- ਕਾਮ ਦੀ ਇੱਛਾ ਵਾਲਾ. "ਕਾਮਾਰਥੀ ਸੁਆਰਥੀ ਵਾਕੀ ਪੈਜ ਸਵਾਰੀ." (ਬਿਲਾ ਸਧਨਾ) ੨. ਕਾਮਨਾ ਚਾਹੁਣ ਵਾਲਾ. ਗਰਜ ਪੂਰੀ ਕਰਨ ਦੀ ਹੈ ਜਿਸ ਦੀ ਇੱਛਾ.


ਕਾਮ ਦਾ ਵੈਰੀ ਸ਼ਿਵ.


ਕਾਮ ਦਾ ਵੈਰੀ ਸ਼ਿਵ, ਉਸ ਦਾ ਪੁਤ੍ਰ ਗਣੇਸ਼ ਅਤੇ ਕਾਰ੍‌ਤਿਕੇਯ.


ਸੰ. ਸੰਗ੍ਯਾ- ਕਾਮ ਦਾ ਅੰਕੁਸ਼ ਲਿੰਗ.