Meanings of Punjabi words starting from ਜ

ਜਿਤਨੇ. ਜਿਸ ਕ਼ਦਰ. "ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ." (ਵਾਰ ਆਸਾ)


ਜਿੱਤ ਹੈ. ਜੀਤ ਹੈ."ਹਾਰ ਨਹੀ ਸਭ ਜੇਤੈ." (ਕਾਨ ਮਃ ੫)


ਦੇਖੋ, ਜੇਤਾ ੧.


ਸੰ. ਯੇਨ. ਤ੍ਰਿਤੀਯਾ. ਜਿਸ ਕਰਕੇ। ੨. ਜਿਸ ਨੇ. "ਜੇਨ ਕਲਾ ਧਾਰਿਓ ਆਕਾਸੰ." (ਸ. ਸਹਸ ਮਃ ੫) ਜਿਸ ਕਰਤਾਰ ਨੇ ਕਲਾ ਸਾਥ ਆਕਾਸ਼ ਨੂੰ ਧਾਰਣ ਕੀਤਾ ਹੈ. "ਜੇਨ ਸਰਬਸਿਧੀ." (ਸਵਯੇ ਮਃ ੩. ਕੇ) ਜਿਸ ਕਰਕੇ ਸਰਵਸਿੱਧੀ.


ਯੇਨਕੇਨ. ਤ੍ਰਿਤੀਯਾ. ਜਿਸ ਕਿਸ ਕਰਕੇ. ਜਿਸ ਕਿਸ ਤਰਾਂ ਨਾਲ. "ਜੇਨ ਕੇਨ ਪਰਕਾਰੇ ਹਰਿਜਸੁ ਸੁਨਹੁ ਸ੍ਰਵਨ." (ਆਸਾ ਛੰਤ ਮਃ ੫) ਯੇਨ ਕੇਨ ਪ੍ਰਕਾਰੇਣ. ਜਿਸਕਿਸ ਪ੍ਰਕਾਰ (ਢੰਗ) ਨਾਲ.


ਦੇਖੋ, ਜੇਨ ਕੇਨ। ੨. ਜਿਸ ਕਿਸੀ ਤੋਂ. ਹਰੇਕ ਤੋਂ. ਜਣੇ ਕਣੇ ਤੋਂ. "ਕਸ੍ਟਯੋਗ ਦੁਸ੍ਤਰ ਅਹੈ ਹੋਇ ਨ ਜੇਨੰਕੇਨ." (ਨਾਪ੍ਰ)


ਫ਼ਾ. [زیب] ਜ਼ੇਬ. ਸੰਗ੍ਯਾ- ਸ਼ੋਭਾ। ੨. ਤੁ. [جیب] ਜੇਬ. ਖੀਸਾ. ਪਾਕਟ pocket । ੩. ਅ਼. ਪਹੁੰਚੇ ਦੀ ਰਖ੍ਯਾ ਲਈ ਪਹਿਰਿਆ ਹੋਇਆ. ਲੋਹੇ ਦਾ ਕਫ਼. "ਜੇਬੋ ਟਿਕੈ ਨ ਬਖਤਰ ਰਹਿ ਹੈ." (ਚਰਿਤ੍ਰ ੧੯੫)