Meanings of Punjabi words starting from ਬ

ਦੇਖੋ, ਬੰਦਾ. "ਜਿਸ ਕੋ ਜਗ ਬਾਂਦਾ." (ਕ੍ਰਿਸਨਾਵ) ਜਗਤ ਜਿਸ ਦਾ ਦਾਸ ਹੈ। ੨. ਯੂ. ਪੀ. ਦਾ ਇੱਕ ਜਿਲਾ, ਜਿਸ ਦਾ ਪ੍ਰਧਾਨ ਨਗਰ ਬਾਂਦਾ ਹੈ। ੩. ਭਾਰਤ ਵਿੱਚ ਇਸ ਨਾਮ ਦੇ ਅਨੇਕ ਨਗਰ ਹਨ.


ਬੰਦਹ ਦਾ ਇਸਤ੍ਰੀਲਿੰਗ, ਦਾਸੀ. ਟਹਲਣ.


ਸੰਗ੍ਯਾ- ਬੰਧ. ਰੋਕ. ਬੰਨ੍ਹ. ਦੇਖੋ, ਬਾਧ ੨. ਵੱਟ. ਡੌਲ.


ਕ੍ਰਿ- ਬੰਨ੍ਹਣਾ। ੨. ਸੰਗ੍ਯਾ- ਬੰਧਨ.


ਕ੍ਰਿ- ਬੰਨ੍ਹਣਾ। ੨. ਅੰਗ ਵਿੱਚ ਸਜਾਉਣਾ. "ਲੂਟ ਕੂਟ ਲੀਜਤ ਤਿਨੈ ਜੇ ਬਿਨ ਬਾਂਧੇ ਜਾਇ." (ਸਨਾਮਾ) ਜੋ ਸ਼ਸਤ੍ਰ ਬੰਨ੍ਹੇ ਬਿਨਾ ਜਾਂਦੇ ਹਨ। ੩. ਰਚਨਾ. ਬਣਾਉਣਾ. ਆਬਾਦ ਕਰਨਾ. ਜਿਵੇਂ- ਗ੍ਰਾਮ ਬਾਂਧਨਾ.


ਬੰਧਨਾ ਵਿੱਚ. ਬੰਧਨਾ ਨਾਲ. "ਬਾਂਧਨਿ ਬਾਂਧਿਆ ਸਭੁ ਜਗੁ ਭਵੈ." (ਸੂਹੀ ਮਃ ੧)


ਸੰਗ੍ਯਾ- ਪ੍ਰਬੰਧ. ਇੰਤਜਾਮ. ਬਾਨ੍ਹਣੂ.


ਸੰ. ਸੰਗ੍ਯਾ- ਸੰਬੰਧ ਰੱਖਣ ਵਾਲਾ, ਸਾਕ. ਸੰਬੰਧੀ. ਨਾਤੀ। ੨. ਮਿਤ੍ਰ. "ਦੀਨ ਬਾਂਧਵ ਭਗਤ ਵਛਲ." (ਮਾਲੀ ਮਃ ੫)


ਬੰਨ੍ਹੀ. "ਪੀਰ ਗਈ ਬਾਧੀ ਮਨ ਧੀਰਾ." (ਬਿਲਾ ਮਃ ੫) ਮਨ ਨੇ ਧੀਰਯ ਬੰਨ੍ਹਿਆ (ਧਾਰਣ ਕੀਤਾ). ੨. ਪ੍ਰਤਿਗ੍ਯਾ ਕੀਤੀ. "ਮੇਰੀ ਬਾਂਧੀ ਭਗਤੁ ਛਡਾਵੈ." (ਸਾਰ ਨਾਮਦੇਵ) ੩. ਸੰਗ੍ਯਾ- ਰੱਸੀ. ਬੰਧਨ. "ਰਹੈ ਨ ਮਾਇਆ ਬਾਂਧੀ." (ਗਉ ਕਬੀਰ)


ਬੱਧੇ ਹੋਏ. "ਜਮਪੁਰਿ ਬਾਧੇ ਮਾਰੀਅਹਿ." (ਆਸਾ ਅਃ ਮਃ ੩)