Meanings of Punjabi words starting from ਮ

ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ.

ਦੇਖੋ, ਆਲੀਸਿੰਘ.

ਦੇਖੋ, ਮਲੀਹ. "ਧੁਖਾ ਜਿਉ ਮਾਲੀਹ." (ਸ. ਫਰੀਦ)

ਅ਼. [مالیخوَلیا] Melancholia ਸੰਗ੍ਯਾ- ਸਿਰੜ ਦਾ ਰੋਗ, ਝੱਲਾਪਨ. ਦੇਖੋ, ਉਦਮਾਦ.

ਸੰ. ਮਾਲਵਗੌੜ. ਇਹ ਮਾਰੂਠਾਟ ਦਾ ਸੰਪੂਰਣ ਰਾਗ ਹੈ.¹ ਇਸ ਵਿੱਚ ਧੈਵਤ ਦੋਵੇਂ ਲਗ ਜਾਂਦੇ ਹਨ. ਪੂਰੀਆ ਅਤੇ ਸ੍ਰੀਰਾਗ ਦੇ ਮੇਲ ਤੋਂ ਬਣਦਾ ਹੈ. ਰਿਸਭ ਵਾਦੀ ਅਤੇ ਧੈਵਤ ਸੰਵਾਦੀ ਹੈ. ਗਾਂਧਾਰ ਅਤੇ ਪੰਚਮ ਇਸ ਨੂੰ ਬਹੁਤ ਹੀ ਸਪਸ੍ਟ ਕਰਦੇ ਹਨ, ਕਈਆਂ ਦੇ ਮਤ ਵਿੱਚ ਇਹੀ ਵਾਦੀ ਅਤੇ ਸੰਵਾਦੀ ਹਨ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਕੋਮਲ, ਧੈਵਤ ਦੋਵੇਂ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ.#ਆਰੋਹੀ- ਸ ਰਾ ਗ ਮੀ ਪ ਧ ਨ ਸ.#ਅਵਰੋਹੀ- ਸ ਨ ਧ ਪ ਮੀ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਲੀਗੌੜੇ ਦਾ ਨੰਬਰ ਵੀਹਵਾਂ ਹੈ.

ਫ਼ਾ. [مالیِدن] ਕ੍ਰਿ- ਮਰ੍‍ਦਨ. ਮਲਣਾ.

ਅ਼. [مالیِتّ مالیئت] ਸੰਗ੍ਯਾ- ਮਾਲੀ ਹਾਲਤ। ੨. ਕੀਮਤ. ਮੁੱਲ.