Meanings of Punjabi words starting from ਰ

ਕ੍ਰਿ- ਰਲੇ ਹੋਏ ਪਦਾਰਥਾਂ ਨੂੰ ਨਿਖੇੜਨਾ। ੨. ਮਿਲਾਉਣਾ. ਰਲਾਉਣਾ। ੩. ਮਥਨ. ਰਿੜਕਣਾ.


ਦੇਖੋ, ਰੋਰਾ ੧। ੨. ਇੱਕ ਛੰਦ. ਇਸ ਦਾ ਨਾਮ "ਕਾਵ੍ਯ" ਅਤੇ "ਬੱਥੂ" ਭੀ ਹੈ. ਲੱਛਣ ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ. ੧੧- ੧੩ ਪੁਰ ਵਿਸ਼੍ਰਾਮ. ਕੁੰਡਲੀਏ ਛੰਦ ਦੇ ਪਿਛਲੇ ਚਾਰ ਚਰਣ ਅਰ ਛੱਪਯ ਦੇ ਪਹਿਲੇ ਚਾਰ ਪਾਦ, ਰੋਲਾ ਛੰਦ ਦਾ ਰੂਪ ਹੈ. ਇਸ ਛੰਦ ਦੇ ਹਰੇਕ ਚਰਣ ਵਿੱਚ ਗਿਆਰਵੀਂ ਮਾਤ੍ਰਾ ਲਘੁ ਹੋਣੀ ਚਾਹੀਏ.#ਉਦਾਹਰਣ-#ਅਦਭੁਦ ਅਤਹਿ ਅਨੂਪ, ਰੂਪ ਪਾਰਸ ਕੈ ਪਾਰਸ,#ਗੁਰੁ ਅੰਗਦ ਮਿਲ ਅੰਗ, ਸੰਗ ਮਿਲ ਸੰਗ ਸੁਧਾਰਸ,#ਅਕਲ ਕਲਾ ਭਰਪੂਰ, ਸੂਤ੍ਰ ਗਤਿ ਓਤ ਪੋਤ ਮਹਿ,#ਜਗ ਮਗ ਜੋਤਿਸਰੂਪ, ਜੋਤਿ ਮਿਲ ਜੋਤਿ ਜੋਤਿ ਮਹਿ. (ਭਾਗੁ ਕ)


ਕ੍ਰਿ. ਵਿ- ਰੋਲਕੇ. "ਰੋਲਿ ਬਿਰੋਲ ਲੀਆ ਜੈ ਮਖਣ." (ਰਤਨਮਾਲਾ) ਰਿੜਕਕੇ ਜਿਸ ਨੇ ਮੱਖਣ ਵਿਰੋਲ (ਅਲਗ) ਕਰ ਲੀਤਾ. ਦੇਖੋ, ਰੋਲਨਾ ੩। ੨. ਰੁਲਾਕੇ. "ਓਸੁ ਬਿਨਾ ਤੂੰ ਛੁਟਕੀ ਰੋਲਿ." (ਆਸਾ ਮਃ ੫) ਜੀਵਾਤਮਾ ਬਿਨਾ ਦੇਹ ਮਿੱਟੀ ਵਿੱਚ ਰੁਲਾ ਛੱਡੀ ਹੈ.


ਦੇਖੋ, ਰੋਰਾ ੧। ੨. ਰੁਲਾਈ.


ਦੇਖੋ, ਰੋਲ। ੨. ਸ਼ਰਾਕਤ. ਸਾਂਝ. "ਸੀਵ ਬੰਨੈ ਰੋਲੁ ਨਾਹੀ." (ਮਃ ੪. ਵਾਰ ਬਿਲਾ) ੩. ਸੰਸਾ. ਸ਼ੱਕ. "ਤੇ ਮਿਲੇ ਨਹੀ ਹਰਿ ਰੋਲੁ." (ਮਃ ੪. ਵਾਰ ਕਾਨ) ਤੇ ਹਰਿ ਮਿਲੇ, ਇਸ ਵਿੱਚ ਰੋਲੁ (ਸ਼ੱਕ) ਨਹੀਂ। ੪. ਸਿੰਧੀ. ਅਵਾਰਾਗਰਦ। ੫. ਗੁਮਰਾਹ.


रोलम्ब. ਸੰ. ਸੰਗ੍ਯਾ- ਜੋ ਗੂੰਜਦੀ ਫਿਰਦੀ ਹੈ, ਸ਼ਹਦ ਦੀ ਮੱਖੀ। ੨. ਭੌਰਾ. ਭ੍‌ਮਰ.