Meanings of Punjabi words starting from ਕ

ਦੇਖੋ, ਕਾਮੀ. "ਕਾਮਣਿ ਦੇਖਿ ਕਾਮਿ ਲੋਭਾਇਆ." (ਪ੍ਰਭਾ ਅਃ ਮਃ ੧) ੨. ਕਾਮ (ਮਨਪਥ) ਕਰਕੇ. ਮਦਨ ਸੇ. "ਕਾਮਿ ਕਰੋਧਿ ਨਗਰੁ ਬਹੁ ਭਰਿਆ." (ਸੋਹਿਲਾ) ੩. ਕੰਮ ਵਿੱਚ. ਕਾਮ ਮੇ. "ਨਰੂ ਮਰੈ ਨਰੁ ਕਾਮਿ ਨ ਆਵੈ." (ਗੌਂਡ ਕਬੀਰ)

ਸੰ. ਸੁੰਦਰ ਇਸਤ੍ਰੀ। ੨. ਭਾਰਯਾ. ਜੋਰੂ. ਵਹੁਟੀ. "ਤਜਿ ਕਾਮ ਕਾਮਿਨੀ ਮੋਹ ਤਜੈ." (ਵਾਰ ਮਾਝ ਮਃ ੪)

ਦੇਖੋ, ਕਾਮਲ.

ਕਮੀ. ਘਾਟਾ."ਕਹੁ ਨਾਨਕ ਨਾਹੀ ਤਿਨਿ ਕਾਮੀ" (ਆਸਾ ਮਃ ੫) ੨. ਕੰਮਾਂ ਵਿੱਚ. ਕਾਮੋਂ ਮੇ. "ਹਰਿ ਤਿਸ ਕੀ ਕਾਮੀ." (ਵਾਰ ਮਾਰੂ ੨. ਮਃ ੫) ਕਰਤਾਰ ਉਸ ਦੇ ਕੰਮਾਂ ਵਿੱਚ ਸਹਾਇਤਾ ਕਰਦਾ ਹੈ। ੩. ਕਾਮਨਾ. "ਤਿਆਗਿ ਸਗਲ ਕਾਮੀ." (ਸਾਰ ਮਃ ੫. ਪੜਤਾਲ) ੪. ਸੰ. कामिन ਕਾਮਨਾ ਵਾਲਾ. ਇੱਛਾ ਵਾਲਾ। ੫. ਕਾਮ (ਅਨੰਗ) ਦੇ ਅਸਰ ਵਾਲਾ. "ਕੁਚਿਲ ਕਠੋਰ ਕਪਟਿ ਕਾਮੀ." (ਕਾਨ ਮਃ ੫) ੬. ਅ਼. [کامی] ਸੰਨੱਧਬੱਧ ਯੋਧਾ. ਕਵਚਧਾਰੀ ਸੂਰਮਾ. "ਕਾਮੀ ਆਦਿ ਉਚਾਰਕੈ ਅਰਿ ਪਦ ਅੰਤ ਸੁ ਦੇਹੁ." (ਸਨਾਮਾ) ਕਵਚਧਾਰੀ ਯੋਧਾ ਦੀ ਵੈਰਣ ਬੰਦੂਕ। ੭. ਸਿੰਧੀ. ਕਰਮਚਾਰੀ. ਅਹੁਦੇਦਾਰ.

ਦੇਖੋ, ਕਾਮ. "ਊਤਮ ਕਾਮੁ ਜਪੀਐ ਹਰਿਨਾਮੁ." (ਆਸਾ ਛੰਤ ਮਃ ੪) ੨. ਮਨੋਜ. ਮਦਨ. "ਕਾਮੁ ਕ੍ਰੋਧੁ ਅਹੰਕਾਰੁ ਤਜਾਏ." (ਮਾਰੂ ਸੋਲਹੇ ਮਃ ੫)

ਦੇਖੋ, ਕਾਮਕ। ੨. ਸੰਗ੍ਯਾ- ਚਿੜਾ. ਚਟਕ.

ਸੰ. ਕਾਮੁਕਾ. ਵਿ- ਇੱਛਾ ਵਾਲੀ। ੨. ਸੰਗ੍ਯਾ- ਮੂਨ. ਹਰਿਣੀ. ਕਾਲੇ ਮਿਰਗ ਦੀ ਮਦੀਨ. "ਕਹੂੰ ਮਿਰਗ ਹ੍ਵੈਕੈ ਭਲੀ ਭਾਂਤ ਮੋਹੇ. ਕਹੂੰ ਕਾਮੁਕੀ ਜ੍ਯੋਂ ਧਰੇ ਰੂਪ ਸੋਹੇ." (ਵਿਚਿਤ੍ਰ)

ਦੇਖੋ, ਕੌਮੋਦਕੀ.

ਸੰ. ਸੰਗ੍ਯਾ- ਦੇਹ. ਸ਼ਰੀਰ। ੨. ਮੂਲਧਨ। ਪੂੰਜੀ ੩. ਸਮੁਦਾਯ. ਇਕੱਠ.