Meanings of Punjabi words starting from ਗ

ਸੰਗ੍ਯਾ- ਗਾਂ ਦਾ ਕੰਨ। ੨. ਇੱਕ ਨਗਰ ਅਤੇ ਇਸ ਨਾਉਂ ਦਾ ਤੀਰਥ, ਜੋ ਬੰਬਈ ਦੇ ਇਲਾਕੇ ਕਰਵਾਰ ਜਿਲੇ ਵਿੱਚ ਗੋਆ ਤੋਂ ੩੦ ਮੀਲ ਹੈ. ਇਸ ਥਾਂ ਸ਼ਿਵ ਦਾ ਪ੍ਰਸਿੱਧ ਮੰਦਿਰ 'ਮਹਾਬਲੇਸ਼੍ਵਰ' ਹੈ. ਹਿੰਦੂ ਮੰਨਦੇ ਹਨ ਕਿ ਇਹ ਲਿੰਗ ਸ਼ਿਵ ਨੇ ਰਾਵਣ ਨੂੰ ਦਿੱਤਾ ਸੀ। ੩. ਇੱਕ ਰਿਖੀ, ਜੋ ਗਾਂ ਦੇ ਪੇਟ ਵਿੱਚੋਂ ਜੰਮਿਆ ਸੀ.


ਸੰ. ਸੰਗ੍ਯਾ- ਗਾਈਆਂ ਦਾ ਕੁਲ. ਗੋਵੰਸ਼। ੨. ਗਾਈਆਂ ਦਾ ਵੱਗ। ੩. ਮਥੁਰਾ ਦੇ ਦੱਖਣ ਪਾਸੇ ਜਮੁਨਾ ਦੇ ਕਿਨਾਰੇ ਇੱਕ ਪਿੰਡ, ਜਿੱਥੇ ਗੋਪਰਾਜ ਨੰਦ ਰਹਿੰਦਾ ਸੀ, ਕ੍ਰਿਸਨ ਜੀ ਇੱਥੇ ਗਊਆਂ ਚਾਰਦੇ ਰਹੇ ਹਨ. ਹੁਣ ਇਸ ਦਾ ਨਾਉਂ ਬਹੁਤ ਲੋਕ "ਮਹਾਬਲ" ਸਦਦੇ ਹਨ।