Meanings of Punjabi words starting from ਜ

ਦੇਖੋ, ਜ਼ੇਬੁੱਨਿਸਾ.


ਜਿਬਹ਼ (ਕ਼ਤਲ) ਹੋਏ. "ਕਹੂੰ ਜ੍ਵਾਨ ਜੇਬੇ ਸੁਕਾਤੀ ਕਟਾਰੀ." (ਚਰਿਤ੍ਰ ੧੨੦) ੨. ਜ਼ੇਬਾਯਸ਼ (ਸ਼ੋਭਾ) ਵਾਲੇ.


ਕ੍ਰਿ. ਵਿ- ਜੈਸੇ. ਜਿਮ ਵਾਂਙ. "ਘਣੰ ਜੇਮ ਗਾਜੇ." (ਚੰਡੀ ੨)


(ਸੰ. जिम् ਧਾ- ਖਾਣਾ, ਭੋਜਨ ਕਰਨਾ) ਸੰਗ੍ਯਾ- ਜੀਮਨਾ. ਪ੍ਰਸਾਦ ਛਕਣਾ। ੨. ਸੰ. जेमन् ਵਿ- ਸ਼ਿਰੋਮਣਿ.


ਦੇਖੋ, ਜੇਮ.


ਜੇਮਨ ਕੀਤੀ. ਛਕੀ. ਖਾਧੀ. ਦੇਖੋ, ਜੇਮਨ ੧.। ੨. ਜਯਮਯੀ. ਜੈ ਰੂਪਾ. "ਕਿਲੱਕਾਰ ਜੇਮੀ." (ਚੰਡੀ ੨)


ਸੰ. ਜਰਾਯੁ. ਸੰਗ੍ਯਾ- ਉਹ ਝਿੱਲੀ, ਜਿਸ ਅੰਦਰ ਬੱਚਾ ਗਰਭ ਵਿੱਚ ਲਪੇਟਿਆ ਰਹਿੰਦਾ ਹੈ. ਆਉਲ। ੨. ਜੇਰਜ (ਜਰਾਯੁਜ) ਦਾ ਸੰਖੇਪ. "ਅੰਡ ਬਿਨਾਸੀ ਜੇਰ ਬਿਨਾਸੀ." (ਸਾਰ ਮਃ ੫) ੩. ਫ਼ਾ. [زیر] ਜ਼ੇਰ. ਵਿ- ਪਰਾਜਿਤ. ਅਧੀਨ. "ਸਭੈ ਜੇਰ ਕੀਨੇ ਬਲੀ ਕਾਲ ਹਾਥੰ." (ਵਿਚਿਤ੍ਰ) ੪. ਹੇਠ. ਨੀਚੇ. "ਹਮ ਜੇਰ ਜਿਮੀ." (ਵਾਰ ਮਾਝ ਮਃ ੧) ਹਮਹ (ਤਮਾਮ) ਜ਼ਮੀਨ ਦੇ ਨੀਚੇ। ੫. ਸੰਗ੍ਯਾ- ਅੱਖਰ ਦੇ ਹੇਠ ਲਾਯਾ ਚਿੰਨ੍ਹ, ਜੋ ਸਿਆਰੀ ਦੀ ਆਵਾਜ਼ ਦਿੰਦਾ ਹੈ. ਦੇਖੋ, ਜਬਰ ੭.


ਦੇਖੋ, ਜ਼ੇਰ ਸਾਯਹ.