Meanings of Punjabi words starting from ਤ

ਕੱਦੂ ਦੀ ਜਾਤਿ ਦਾ ਇੱਕ ਫਲ, ਜੋ ਵੇਲ ਨੂੰ ਲਗਦਾ ਹੈ. Tumba gourd. L. Asteracantha longifolia. ਤੂੰਬੇ ਤੂੰਬੀ ਤੋਂ ਕਈ ਤਰਾਂ ਦੇ ਤਾਰਦਾਰ ਵਾਜੇ ਬਣਦੇ ਹਨ. ਚੰਮ ਨਾਲ ਮੜ੍ਹਕੇ ਭੀ ਵਜਾਇਆ ਜਾਂਦਾ ਹੈ. ਫਕੀਰ ਇਸ ਨੂੰ ਗਡਵੇ ਦੀ ਥਾਂ ਵਰਤਦੇ ਹਨ.

ਦੇਖੋ, ਤੂੰਬਰ। ੨. ਫਲ. "ਆਕ ਨੀਮ ਕੋ ਤੂੰਮਰੁ." (ਆਸਾ ਮਃ ੫) ੩. ਸੰ. ਤੂਵਰ. ਵਿ- ਕਸੈਲੇ ਰਸ ਵਾਲਾ.

ਦੇਖੋ, ਤੂੰਬੜੀ. "ਬਾਹਰਿ ਧੋਤੀ ਤੂੰਮੜੀ ਅੰਦਰ ਵਿਸੁ ਨਿਕੋਰ." (ਵਾਰ ਸੁਹੀ ਮਃ ੧)

ਸਰਵ ਉਹ ਦਾ ਬਹੁ ਵਚਨ. ਵੇ. ਓਹ. ਵਹ. "ਤੇ ਸਾਧੂ ਹਰਿ ਮੇਲਹੁ ਸੁਆਮੀ." (ਭੈਰ ਮਃ ੪) ੨. ਵ੍ਯ- ਸੇ. ਤੋਂ. "ਆਸ ਅੰਦੇਸੇ ਤੇ ਨਿਹਕੇਵਲ." (ਵਾਰ ਆਸਾ) ੩. ਅਤੇ ਦਾ ਸੰਖੇਪ. "ਅੰਗਦ ਗੁਰੁ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ." (ਚੰਡੀ ੩) ੪. ਕ੍ਰਿ. ਵਿ- ਉੱਤੇ (ਉੱਪਰ) ਦਾ ਸੰਖੇਪ. "ਚੜੇ ਰਥੀਂ ਗਜ ਘੋੜਿਈਂ ਮਾਰ ਭੁਇ ਤੇ ਤਾਰੇ." (ਚੰਡੀ ੩) ੫. ਸੰ. ਤੁਮ ਸੇ. ਤ੍ਵਯਾ.

ਸੰ. अन्तेवन- ਅੰਤੇਵਨ. ਸੰਗ੍ਯਾ- ਜ਼ਨਾਨਖ਼ਾਨੇ ਦਾ ਬਾਗ. ਕ੍ਰੀੜਾਵਨ। ੨. ਸੰ. ਤੇਵਨ. ਕ੍ਰੀੜਾ. ਖੇਲ। ੩. ਪੰਜਾਬੀ ਵਿੱਚ ਕੱਤਣ ਲਈ ਇਕੱਠੀਆਂ ਹੋਈਆਂ ਲੜਕੀਆਂ ਦੀ ਟੋਲੀ ਨੂੰ ਤੇਉਣ ਆਖਦੇ ਹਨ. ਇਸ ਦਾ ਨਾਮ ਤਿੰਜਣ ਭੀ ਹੈ.

ਦੇਖੋ, ਤੇਵਰ.

ਸਰਵ- ਵਹੀ. ਓਹੀ. "ਤੇਊ ਉਤਰਿ ਪਾਰਿਪਰੇ ਰਾਮ ਨਾਮ ਲੀਨੇ." (ਧਨਾ ਕਬੀਰ) ਵਹ ਭੀ. ਉਹ ਭੀ.