Meanings of Punjabi words starting from ਨ

ਵਿ- ਆਮਯ (ਰੋਗ) ਬਿਨਾ. ਤਨਦੁਰੁਸ੍ਤ. ਨਰੋਆ.


ਸੰ. ਨਿਰਮਿਸ. ਵਿ- ਆਮਿਖ (ਮਾਸ) ਬਿਨਾ. ਜਿਸ ਵਿੱਚ ਮਾਸ ਨਾ ਹੋਵੇ, ਜਿਵੇਂ- ਨਿਰਾਮਿਖ ਸ਼੍ਰਾੱਧ। ੨. ਜੋ ਮਾਸ ਨਾ ਖਾਵੇ.


ਵਿ- ਬਿਨਾ ਆਯਾਸ (ਜਤਨ). ਨਿਰਯਤਨ.


ਵਿ- ਆਯੁਧ (ਸ਼ਸਤ੍ਰ) ਰਹਿਤ. ਜਿਸ ਪਾਸ ਹਥਿਆਰ ਨਹੀਂ.


ਵਿ- ਨਿਰਾਲਾ. ਅਲਗ. "ਮੋਹਨ ਰਹਿਤ ਨਿਰਾਰ." (ਦੇਵ ਮਃ ੫)


ਦੇਖੋ, ਨਿਰਰਥ ਅਤੇ ਨਿਰਰਥਕ. "ਜਿਉ ਕਿਰਪਨ ਕੇ ਨਿਰਾਰਥ ਦਾਮ." (ਸੁਖਮਨੀ)


ਵਿ- ਜੋ ਰਲਿਆਹੋਇਆ ਨਹੀਂ. ਨਿਰਾਲਾ, ਨਿਰਾਲੀ ਅਸੰਗ. ਅਲਗ. "ਬੇਦ ਕਤੇਬ ਤੇ ਰਹਿਤ ਨਿਰਾਰਾ." (ਗਉ ਕਬੀਰ) "ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ." (ਆਸਾ ਛੰਤ ਮਃ ੫) ੨. ਵਿ- ਵਿਲਕ੍ਸ਼੍‍ਣ. ਅ਼ਜੀਬ. "ਤਿਨ ਕੀ ਕਥਾ ਨਿਰਾਰੀ." (ਬਿਲਾ ਕਬੀਰ) ੩. ਖ਼ਾਸ. "ਜਨ ਕੋ ਅੰਗ ਨਿਰਾਰੋ." (ਗੂਜ ਮਃ ੫)