Meanings of Punjabi words starting from ਬ

ਸੰਗ੍ਯਾ- ਬਰਮੀ. ਸੰ. ਵਲਮੀਕ. "ਮਾਨਹੁ ਬਾਂਬੀ ਮੇ ਸਾਪ ਧਸ੍ਯੋ." (ਕ੍ਰਿਸਨਾਵ)


ਵਿ- ਵਾਮ. ਖੱਬੀ। ੨. ਸੰਗ੍ਯਾ- ਵਾਪੀ. ਬਾਉਲੀ. ਪੌੜੀਦਾਰ ਖੂਹ. "ਮੱਜਨ ਕਰ ਬਾਂਯੀਂ ਬਿਖੈ." (ਚਰਿਤ੍ਰ ੨੪)


ਸੰਗ੍ਯਾ- ਵਾਪੀ. ਬਾਉਲੀ. ਪੌੜੀਵਾਲਾ ਖੂਹ. "ਏਕ ਸਾਂਵਰੀ ਭੀਤਰ ਨ੍ਹੈਯਹੁ." (ਚਰਿਤ੍ਰ ੨੪)


ਸਿੰਧੀ. ਵਿ- ਦੋ. ਸੰ. ਦ੍ਟਿ। ੨. ਪੰਜਾਬੀ ਵਿੱਚ ਵਿ ਦੇ ਥਾਂ ਭੀ ਬਿ ਆਉਂਦਾ ਹੈ. ਦੇਖੋ, ਵਿ. "ਜਪਹਿ ਕਰ ਬਿ ਚਿਤਿ ਚਾਓ." (ਸਵੈਯੇ ਮਃ ੪. ਕੇ) ਚਿੱਤ ਦਾ ਵਿਸ਼ੇਸ (ਅਤਿ) ਚਾਉ ਕਰਕੇ ਜਪਦੇ ਹਨ। ੩. ਨਿਸੇਧ. ਵਿਰੁੱਧ. ਦੇਖੋ, ਬਿਓਗ ਆਦਿ ਸ਼ਬਦ.


ਕ੍ਰਿ- ਵਿਸ਼੍ਵਾਸ (ਭਰੋਸਾ) ਕਰਨਾ। ੨. ਦੇਖੋ, ਵਰੋਸਾਉਣਾ.


ਸੰ. ਵ੍ਯਵਹਾਰ. ਸੰਗ੍ਯਾ- ਕੰਮ. ਕਾਰਜ. "ਮਾਯਾ ਇਹੁ ਬਿਉਹਾਰ." (ਗਉ ਕਬੀਰ) ੨. ਸਾਥ ਬੈਠਣਾ. ਮੇਲਜੋਲ. ਦੇਖੋ, ਬਿਉਹਾਰ ੨। ੩. ਲੈਣਦੇਣ. "ਕਰਿ ਮਨ ਮੇਰੇ ਸਤਿ ਬਿਉਹਾਰ." (ਸੁਖਮਨੀ)


ਵਿ- ਵ੍ਯਵਹਾਰੀ (व्यवहारिन). ਵ੍ਯਾਪਾਰੀ. ਦੁਕਾਨਦਾਰ. "ਕੋਟਿ ਮਧੇ ਕੋ ਵਿਰਲਾ ਸੇਵਕੁ, ਹੋਰਿ ਸਗਲੇ ਬਿਉਹਾਰੀ." (ਗੂਜ ਮਃ ੫) ੨. ਕਾਰਜ ਕਰਤਾ. ਕ੍ਰਿਯਾ ਦੇ ਕਰਨ ਵਾਲਾ. "ਜਿਹ ਪ੍ਰਸਾਦਿ ਤੂੰ ਆਚਾਰ ਬਿਉਹਾਰੀ." (ਸੁਖਮਨੀ)


ਦੇਖੋ. ਬਿਉਹਾਰ. "ਸਚੁ ਸਾਹ ਸੋ, ਜਿਨ ਸਚਾ ਬਿਉਹਾਰ." (ਵਾਰ ਰਾਮ ੨. ਮਃ ੫) ੨. ਦੇਖੋ, ਬਿਉਹਾਰ ੨. "ਸਾਧ ਸੰਗਿ ਹੋਇ ਤਿਸੁ ਬਿਉਹਾਰੁ." (ਭੈਰ ਮਃ ੫)


ਦੇਖੋ, ਬ੍ਯੋਂਤ.