Meanings of Punjabi words starting from ਮ

ਦੇਖੋ, ਮਾਲ. "ਮਾਲੁ ਧਨੁ ਜੋਰਿਆ." (ਸੂਹੀ ਕਬੀਰ) ੨. ਮੈਲ ਲਈ ਭੀ ਮਾਲੁ ਸ਼ਬਦ ਹੈ. ਦੇਖੋ, ਮਾਨਾ ੨.


ਦੇਖੋ, ਮਾਲੂਮ.


ਡੱਲਾ ਨਿਵਾਸੀ ਸ਼੍ਰੀ ਗੁਰੂ ਅਮਰਦੇਵ ਜੀ ਦਾ ਪਰਮ ਪ੍ਰੇਮੀ ਸਿੱਖ.


ਅ਼. [معلوُم] ਮਅ਼ਲੂਮ. ਵਿ- ਇ਼ਲਮ (ਗ੍ਯਾਨ) ਵਿੱਚ ਆਇਆ ਹੋਇਆ. ਜਾਣਿਆ ਗਿਆ. "ਹਵਾਲ ਮਾਲੂਮ ਕਰਦੰ ਪਾਕ ਅਲਾਹ." (ਤਿਲੰ ਮਃ ੫)


ਮਾਂਗੋ ਅਤੇ ਮਾਲੋ ਦੋ ਜਿਗ੍ਯਾਸੂ ਸਤਿਗੁਰੂ ਨਾਨਕ ਦੇਵ ਪਾਸ ਆਏ, ਜਿਨ੍ਹਾਂ ਨੂੰ ਭਕ੍ਤਿਯੋਗ ਦਾ ਉਪਦੇਸ਼ ਦਿੱਤਾ। ੨. ਸ਼ੇਖ਼ ਮਾਲੋ ਇੱਕ ਵਿਦ੍ਵਾਨ ਮੁਸਲਮਾਨ ਸੀ. ਇਹ ਸ਼੍ਰੀ ਗੁਰੂ ਨਾਨਕਸ੍ਵਾਮੀ ਨਾਲ ਕਰਤਾਰਪੁਰ ਚਰਚਾ ਕਰਨ ਆਇਆ. ਗੁਰਦੇਵ ਦੇ ਵਚਨਾਂ ਦਾ ਇਸ ਪੁਰ ਅਜੇਹਾ ਅਸਰ ਹੋਇਆ ਕਿ ਸਤਿਗੁਰੂ ਦਾ ਸੇਵਕ ਹੋਕੇ ਆਪਣਾ ਜਨਮ ਸਫਲ ਕੀਤਾ.


ਦੇਖੋ, ਮਾਲੋ ੨.


ਦੇਖੋ, ਉਪਮਾ (ੲ)


ਦੇਖੋ, ਮਾਲ ੨. ਅਤੇ ੪.