Meanings of Punjabi words starting from ਰ

ਰੋਦਨ ਕਰਨਾ. ਰੋਣਾ. "ਰੋਵਣ ਸਗਲ ਬਿਕਾਰੋ, ਗਾਫਲੁ ਸੰਸਾਰੋ." (ਵਡ ਅਲਾਹਣੀ ਮਃ ੧) "ਰੋਵਨਹਾਰੈ ਝੂਠ ਕਮਾਨਾ." (ਆਸਾ ਮਃ ੫)


ਸੰਗ੍ਯਾ- ਕੰਕਰ। ੨. ਕਰੜਾ ਦਾਣਾ, ਜੋ ਰਿੱਝੇ ਨਾ. ਕੁੜਕੁੜੂ. ਕੋਰੜ.


ਦੇਖੋ, ਰੋੜ। ੨. ਇੱਟ ਪੱਥਰ ਆਦਿ ਦਾ ਛੋਟਾ ਟੁਕੜਾ. "ਰੋੜਾ ਹੁਇਰਹੁ ਬਾਤ ਕਾ." (ਸ. ਕਬੀਰ) ੩. ਇੱਕ ਜਾਤਿ. ਦੇਖੋ, ਅਰੋੜਾ.


ਸੰਗ੍ਯਾ- ਗੁੜ ਸ਼ੱਕਰ ਆਦਿ ਦੀ ਡਲੀ। ੨. ਰੋੜਾਂ ਵਾਲੀ ਜ਼ਮੀਨ। ੩. ਫੂਕੇ ਹੋਏ ਰੋੜ ਅਥਵਾ ਪੱਥਰ ਤੋਂ ਨਿਕਲੀ ਹੋਈ ਅਣਜਲੀ ਡਲੀ। ੪. ਰੋੜਾ ਜਾਤਿ ਦੀ ਇਸਤ੍ਰੀ ਅਰੋੜੀ। ੫. ਦੇਖੋ, ਰੋੜੀਸਾਹਿਬ


ਸੈਦਪੁਰ (ਏਮਨਾਬਾਦ) ਸ਼੍ਰੀ ਗੁਰੂ ਨਾਨਕਦੇਵ ਦਾ ਅਸਥਾਨ, ਜਿੱਥੇ ਰੋੜਾਂ ਦੀ ਵਿਛਾਈ ਕਰਕੇ ਗੁਰੂਸਾਹਿਬ ਵਿਰਾਜੇ ਸਨ. "ਰੋੜਾਂ ਦੀ ਗੁਰ ਕੀਈ ਵਿਛਾਈ." (ਭਾਗੁ) ਦੇਖੋ, ਏਮਨਾਬਾਦ (ੲ). ੨. ਦੇਖੋ, ਜਾਹਮਣ.


ਕੁਚਲਣਾ. ਮਸਲਣਾ. ਦਰੜਨਾ. "ਗਜਰਾਜ ਕਵੀਗਨ ਰੋਂਦਨ ਆਯੋ" (ਕ੍ਰਿਸਨਾਵ) ਵਡਾ ਹਾਥੀ ਕਵੀ (ਭਮੂਲਾਂ) ਨੂੰ ਕੁਚਲਣ ਆਇਆ ਹੈ.