Meanings of Punjabi words starting from ਸ

ਵਿ- ਸ਼ਲਾਘਨੀਯ. ਤਅ਼ਰੀਫ ਦੇ ਲਾਇਕ। ੨. ਸਲਾਹ ਦੇਣ ਵਾਲਾ. ਮੰਤ੍ਰੀ. "ਅਪਨ ਸਲਾਹੀ ਸਕਲ ਹਕਾਰੇ." (ਗੁਪ੍ਰਸੂ)


ਸਲਾਘਾ ਕਰੀਐ. ਵਡਿਆਈਏ.


ਦੇਖੋ, ਸਲਾਹਨ.


ਸੰਗ੍ਯਾ- ਸ਼ਲਾਕਾ. ਸੁਰਮਚੂ। ੨. ਸਰੀ. ਧਾਤੁ ਦੀ ਲੰਮੀ ਅਤੇ ਪਤਲੀ ਸੀਖ. "ਤਪਤ ਸਲਾਕ ਡਾਰ ਛਿਤਿ ਦਈ." (ਚਰਿਤ੍ਰ ੭੦) ੩. ਤੀਰ। ੪. ਹੱਡੀ.


ਦੇਖੋ, ਸਲਾਹਨ.


ਸੰ. श्लाघनीय ਵਿ- ਉਸਤਤਿ ਦੇ ਯੋਗ੍ਯ. ਤਅ਼ਰੀਫ਼ ਲਾਇਕ.


ਸੰ. श्लाघ् ਧਾ- ਵਡਿਆਉਣਾ. ਸ਼ੇਖੀ ਮਾਰਨਾ. ਭਰੋਸਾ ਕਰਨਾ. ਅਭਿਮਾਨੀ ਹੋਣਾ। ੨. ਸੰ. श्लाघा ਸ਼੍‌ਲਾਘਾ. ਸੰਗ੍ਯਾ- ਉਸਤਤਿ. ਤਅ਼ਰੀਫ।੩ ਚਾਹ. ਇੱਛਾ।