Meanings of Punjabi words starting from ਅ

ਸੰ. ਅਸ੍‌ਮਿਤਾ. ਸੰਗ੍ਯਾ- ਦ੍ਰਿਸ਼੍ਯ ਅਤੇ ਦ੍ਰਸ੍ਟਾ ਨੂੰ ਇੱਕ ਜਾਣਨਾ. ਯੋਗ ਸ਼ਾਸਤ੍ਰ ਅਨੁਸਾਰ ਇਹ ਪੰਜ ਕਲੇਸ਼ਾ ਵਿੱਚੋਂ ਇੱਕ ਕਲੇਸ਼ ਹੈ. ਵੇਦਾਂਤ ਵਿੱਚ ਇਸੇ ਦਾ ਨਾਉਂ "ਹ੍ਰਿਦਯਗ੍ਰੰਥਿ" ਹੈ.


ਦੇਖੋ, ਅਸ਼੍ਵਮੇਧ.


ਸੰ. असमजस. ਵਿ- ਜੋ ਨਹੀਂ ਸਮੰਜਸ (ਯੋਗ੍ਯ). ਅਯੋਗ੍ਯ. ਨਾਮੁਨਾਸਿਬ. "ਸੁਨ ਮਾਸੀ, ਅਸਮੰਜਸ ਗਾਥਾ." (ਨਾਪ੍ਰ) ੨. ਅਣਬਨ. ਅਸੰਗਤ। ੩. ਯੁਕ੍ਤਿ ਵਿਰੁੱਧ। ੪. ਸੰਗ੍ਯਾ- ਅਯੋਗ੍ਯ ਸਮਾ। ੫. ਸਗਰ ਦਾ ਪੁਤ੍ਰ, ਜੋ ਕੇਸ਼ਿਨੀ ਦੇ ਉਦਰੋਂ ਜਨਮਿਆ ਸੀ. ਇਹ ਵਡਾ ਕੁਕਰਮੀ ਸੀ, ਇਸ ਲਈ ਇਸ ਦੇ ਪਿਤਾ ਨੇ ਇਸ ਨੂੰ ਘਰੋਂ ਕੱਢ ਦਿੱਤਾ ਸੀ, ਪਰ ਪਿਤਾ ਦੇ ਚਲਾਣੇ ਪਿੱਛੋਂ. ਇਹ ਰਾਜਸਿੰਘਾਸਨ ਤੇ ਬੈਠਾ ਅਤੇ ਹਰਿਵੰਸ਼ ਦੇ ਲੇਖ ਅਨੁਸਾਰ ਵਡਾ ਸ਼ੂਰਵੀਰ ਹੋਇਆ. ਇਸ ਦੇ ਪੁਤ੍ਰ ਦਾ ਨਾਉਂ ਅੰਸ਼ੁਮਾਨ ਸੀ. ਦੇਖੋ, ਸਗਰ.


ਸੰ. ਅਸ਼੍ਵਿਯ- ਪਾਸ਼ਕ. ਵਿ- ਘੋੜਿਆਂ ਦੀ ਸੈਨਾ ਨੂੰ ਫਾਹੁਣ ਵਾਲਾ। ੨. ਅਸਿ- ਉਪਾਸਕ. ਤਲਵਾਰ ਦੀ ਉਪਾਸਨਾ ਕਰਨ ਵਾਲਾ. ਭਾਵ- ਸ਼ਸਤ੍ਰ ਵਿਦ੍ਯਾ ਦਾ ਅਭ੍ਯਾਸੀ.


ਅ਼. [اثر] ਅਸਰ. ਸੰਗ੍ਯਾ- ਪ੍ਰਭਾਉ। ੨. ਦਬਾਉ। ੩. ਚਿੰਨ੍ਹ. ਨਿਸ਼ਾਨ। ੪. ਸੰਬੰਧ। ੫. ਇਤਿਹਾਸ। ੬. ਅ਼. [عصر] ਅ਼ਸਰ. ਨਿਚੋੜਨਾ। ੭. ਰੋਕਣਾ। ੮. ਦੇਣਾ.


ਸੰ. ਅਸਰ੍‍ਗ. ਵਿ- ਸਰ੍‍ਗ (ਉਤਪੱਤਿ) ਰਹਿਤ. "ਨਮਤ੍ਵੰ ਅਸਰਗੇ." (ਜਾਪੁ) ਦੇਖੋ, ਸਰਗ.


ਸੰ. ਅਸ਼ਰਣ. ਵਿ- ਜਿਸ ਨੂੰ ਕਿਤੇ ਪਨਾਹ (ਢੋਈ) ਨਾ ਮਿਲੇ. ਦੇਖੋ, ਅਸਰਣ ਸਰਣ.


ਵਿ- ਜਿਸ ਨੂੰ ਕੋਈ ਸ਼ਰਣ ਨਾ ਦੇਵੇ, ਉਸ ਨੂੰ ਪਨਾਹ ਦੇਣ ਵਾਲਾ. ਨਿਓਟਿਆਂ ਦੀ ਓਟ. "ਅਸਰਣਸਰਣੰ ਏਕ ਦਈ." (ਗ੍ਯਾਨ)