Meanings of Punjabi words starting from ਚ

ਸੰ. चक्रतीर्थ. ਸੰਗ੍ਯਾ- ਰਿੱਖਮੂਕ (ਰਿਸ਼੍ਯਮੂਕ) ਪਰਬਤ ਪਾਸ ਤੁੰਗਭਦ੍ਰਾ ਨਦੀ ਦੇ ਕਿਨਾਰੇ ਇੱਕ ਤੀਰਥ.#੨. ਗੁਜਰਾਤ (ਦੱਖਣ) ਵਿੱਚ ਪ੍ਰਭਾਸ ਕ੍ਸ਼ੇਤ੍ਰ (ਛੇਤ੍ਰ) ਦਾ ਇੱਕ ਵੈਸਨਵ ਤੀਰਥ. "ਚਕ੍ਰਤੀਰਥ ਜਾਇ ਡੰਡਉਤ ਕੀਆ." (ਜਸਭਾਮ) ਇਸ ਨਾਮ ਦੇ ਹੋਰ ਭੀ ਅਨੇਕ ਤੀਰਥ ਹਨ. ਦੇਖੋ, ਸਕੰਦਪੁਰਾਣ, ਪ੍ਰਭਾਸਖੰਡ. ਜਿਸ ਥਾਂ ਵਿਸਨੁ ਅਥਵਾ ਕਿਸੇ ਦੇਵਤਾ ਨੇ ਵੈਰੀਆਂ ਨੂੰ ਮਾਰਕੇ ਲਹੂ ਨਾਲ ਲਿਬੜਿਆ ਚਕ੍ਰ ਧੋਤਾ ਹੈ, ਉੱਥੇ ਹੀ ਚਕ੍ਰਤੀਰਥ ਹੋ ਗਿਆ ਹੈ। ੩. ਸੱਖਰ ਪਾਸ ਸਾਧੁਬੇਲਾ ਗੁਰਅਸਥਾਨ ਭੀ ਚਕ੍ਰਤੀਰਥ ਹੈ। ੪. ਕੁਰੁਕ੍ਸ਼ੇਤ੍ਰ ਦਾ ਇੱਕ ਤੀਰਥ.


ਦੇਖੋ, ਚਕਰਦਨ.


ਵਿ- ਚਕ੍ਰ ਰੱਖਣ ਵਾਲਾ। ੨. ਸੰਗ੍ਯਾ- ਵਿਸਨੁ ਜੋ ਸੁਦਰਸ਼ਨ ਚਕ੍ਰ ਧਾਰਣ ਕਰਦਾ ਹੈ। ੩. ਨਿਹੰਗ ਸਿੰਘ। ੪. ਰਾਜਾ, ਜੋ ਚਕ੍ਰ (ਦੇਸ਼) ਦਾ ਪਤਿ ਹੈ। ੫. ਇ਼ਲਾਕ਼ੇ ਦਾ ਹ਼ਾਕਿਮ। ੬. ਕੁੰਭਕਾਰ. ਕੂਜ਼ੀਗਰ। ੭. ਕਰਤਾਰ, ਜੋ ਸੰਸਾਰਚਕ੍ਰ ਨੂੰ ਧਾਰਣ ਕਰ ਰਿਹਾ ਹੈ. "ਭਜ ਚਕ੍ਰਧਰ ਸਰਣੰ." (ਗੂਜ ਜੈਦੇਵ) ੮. ਸਰਪ, ਜੋ ਚਕ੍ਰ ਦੇ ਆਕਾਰ ਬੈਠਦਾ ਹੈ.


ਕਵਿ ਵਰ ਪੰਡਿਤ ਨਿਹਾਲ ਸਿੰਘ ਜੀ ਦਾ ਰਚਿਆ ਹੋਇਆ ਜਾਪੁ ਸਾਹਿਬ ਦਾ ਟੀਕਾ. ਇਹ ਤਿਲਕ ਸੰਮਤ ੧੯੨੭ ਤੋਂ ਆਰੰਭ ਹੋਕੇ ੧੯੨੯ ਵਿੱਚ ਸਮਾਪਤ ਹੋਇਆ ਹੈ. ਦੇਖੋ, ਨਿਹਾਲ ਸਿੰਘ ਨੰਃ ੩.


ਦੇਖੋ, ਚਕ੍ਰਧਰ.


ਵਿ- ਚਕ੍ਰ ਹੈ ਜਿਸ ਦੇ ਹੱਥ ਵਿੱਚ। ੨. ਸੰਗ੍ਯਾ- ਵਿਸਨੁ। ੩. ਦੇਖੋ, ਚਕ੍ਰਧਰ.


ਸੰ. चक्रवर्तिन ਸੰਗ੍ਯਾ- ਸਾਰੇ ਚਕ੍ਰ (ਦੇਸ਼ ਮੰਡਲ) ਵਿੱਚ ਜਿਸ ਦਾ. ਹੁਕਮ ਵਰਤੇ. ਮਹਾਰਾਜਾਧਿਰਾਜ. ਸ਼ਾਹਾਨਸ਼ਾਹ. ਸਾਰੀ ਪ੍ਰਿਥਿਵੀ ਤੇ ਸੈਨਾ ਦਾ ਚਕ੍ਰ ਫੇਰਨ ਵਾਲਾ. ਜਿਸ ਦੀ ਫ਼ੌਜ ਬਿਨਾ ਰੋਕ ਟੋਕ ਭੂਗੋਲ ਪੁਰ ਫਿਰੇ.


ਦੇਖੋ, ਚਕਵਾ- ਚਕਵੀ.


ਦੇਖੋ, ਚਕ੍ਰਵਰਤੀ. "ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ." (ਸਵੈਯੇ ਮਃ ੧. ਕੇ)


ਸੰ. चक्राङ्कित ਵਿ- ਵਿਸਨੁ ਦੇ ਸੰਖ ਚਕ੍ਰ ਆਦਿ ਚਿੰਨ੍ਹਾਂ ਨਾਲ ਅੰਕਿਤ (ਚਿੰਨ੍ਹ ਸਹਿਤ) ਹੈ ਜਿਸ ਦਾ ਦੇਹ. ਸੰਖ ਚਕ੍ਰ ਦੇ ਛਾਪੇ ਵਾਲਾ। ੨. ਸੰਗ੍ਯਾ- ਵੈਸਨਵਾਂ ਦਾ ਇੱਕ ਫ਼ਿਰਕਾ, ਜੋ ਦ੍ਵਾਰਿਕਾ ਅਥਵਾ ਆਪਣੇ ਗੁਰੂ ਦੇ ਆਸ਼ਰਮ ਵਿੱਚ ਧਾਤੁ ਦੀ ਮੁਹਰ ਤਪਾਕੇ ਆਪਣੇ ਸ਼ਰੀਰ ਪੁਰ ਵਿਸਨੁ ਦੇ ਸੰਖ ਚਕ੍ਰ ਦਾ ਨਿਸ਼ਾਨ ਕਰਦਾ ਹੈ. ਦੇਖੋ, ਇਸ ਵਿਸੇ ਪਦਮਪੁਰਾਣ ਅਃ ੨੫੧.