Meanings of Punjabi words starting from ਛ

ਸੰਗ੍ਯਾ- ਛਿਪਾਉ. ਦੁਰਾਉ. ਲੁਕਾਉ.


ਕ੍ਰਿ- ਛਿਪਾਨਾ. ਦੁਰਾਉ ਕਰਨਾ। ੨. ਮੁਦ੍ਰਿਤ ਕਰਾਉਣਾ. ਛਾਪਾ ਲਵਾਉਣਾ. "ਦ੍ਵਾਰਿਕਾ ਛਪਾਏ ਕਹਾਂ? ਤਨ ਤਾਈਅਤ ਹੈ." (੫੨ ਕਵਿ)


ਲੁਕੋਕੇ. ਛੁਪਾਕੇ। ੨. ਸੰ. ਕ੍ਸ਼੍‍ਪਾਕਰ. ਸੰਗ੍ਯਾ- ਕ੍ਸ਼੍‍ਪਾ (ਰਾਤ) ਵਿੱਚ ਕਰ (ਕਿਰਨਾਂ) ਨਾਲ ਪ੍ਰਕਾਸ਼ ਕਰਨ ਵਾਲਾ ਚੰਦ੍ਰਮਾ.


ਸੰ. ਕ੍ਸ਼੍‍ਪਾਚਰ. ਕ੍ਸ਼੍‍ਪਾ (ਰਾਤ) ਵਿੱਚ ਫਿਰਨ ਵਾਲਾ. ਨਿਸ਼ਾਚਰ। ੨. ਚੋਰ। ੩. ਸੂਰ ਸੇਹ ਆਦਿਕ ਜੀਵ.


ਦੇਖੋ, ਛਪਾਉਣਾ.