Meanings of Punjabi words starting from ਜ

ਜੋਗੀਸ਼੍ਵਰ ਯੋਗਿਰਾਜ. "ਮਸਤਕਰਨ ਇਕ ਨ੍ਰਿਪਤਿ ਜਗਿਸ੍ਵੀ. ਤੇਜਵਾਨ ਬਲਵਾਨ ਤਪਸ੍ਵੀ." (ਚਰਿਤ੍ਰ ੨੬੦)


ਜਗਤ ਵਿੱਚ ਜਿਉਣਾ. ਦੁਨੀਆਂ ਅੰਦਰ ਜਿੰਦਗੀ ਵਿਤਾਉਣੀ. "ਜਗਿਜੀਵਨੁ ਐਸਾ ਸੁਪਨੇ ਜੈਸਾ." (ਆਸਾ ਕਬੀਰ) ੨. ਦੇਖੋ, ਜਗਜੀਵਨ.


ਵਿ- ਜਗਾਉਣ ਵਾਲਾ। ੨. ਪ੍ਰਜ੍ਵਲਿਤ ਕਰਨ ਵਾਲਾ. ਮਚਾਉਣ ਵਾਲਾ। ੩. ਪ੍ਰਕਾਸ਼ਣ ਵਾਲਾ. "ਜੋਤ ਕੋ ਜਗਿੰਦਾ." (ਗ੍ਯਾਨ)


ਜਾਗੀ. ਸਾਵਧਾਨ ਹੋਈ। ੨. ਜੱਗ (ਯਗ੍ਯ) ਕਰਨ ਵਾਲਾ। ੩. ਜੱਗੀਂ. ਜੱਗਾਂ ਕਰਕੇ. "ਸਤਜੁਗਿ ਸਤੁ, ਤੇਤਾ ਜਗੀ." (ਗਉ ਰਵਿਦਾਸ)


ਜਗਦੀਸ਼ ਦਾ ਸੰਖੇਪ.


ਦੇਖੋ, ਜਾਗੀਰ.


ਜਾਗੀਰ ਰੱਖਣ ਵਾਲਾ. ਜਿਸ ਪਾਸ ਜਾਗੀਰ ਹੈ.


ਦੇਖੋ, ਜਗ ਅਤੇ ਜਗਤ. "ਜਗੁ ਉਪਜੈ ਬਿਨਸੈ." (ਆਸਾ ਛੰਤ ਮਃ ੪) ੨. ਜਨਸਮੁਦਾਯ. ਲੋਕ."ਜਗੁ ਰੋਗੀ ਭੋਗੀ." (ਆਸਾ ਮਃ ੧)