Meanings of Punjabi words starting from ਝ

ਸੰਗ੍ਯਾ- ਮੇਘ (ਬੱਦਲ), ਜਿਸ ਤੋਂ ਪਾਣੀ ਝੜਦਾ ਹੈ. "ਜਿਉ ਧੂਅਰ ਝੜਵਾਲ ਦੀ ਕਿਉ ਵਰਸੈ ਪਾਣੀ?" (ਭਾਗੁ) ਧੂੰਏਂ ਦੇ ਬੱਦਲ ਤੋਂ ਪਾਣੀ ਕਿਉਂ ਵਰਸੈ?


ਸੰਗ੍ਯਾ- ਝਟਕਾ। ੨. ਸ਼ਸਤ੍ਰਾਂ ਦੇ ਭਿੜਨ ਤੋਂ ਉਪਜੀ ਧੁਨਿ. "ਝੜਾਕ ਝਾਰੈਂ." (ਸਲੋਹ)


ਝੜਕੇ. ਦੇਖੋ, ਝੜਨਾ.


ਸੰਗ੍ਯਾ- ਬੱਦਲਾਂ ਦੀ ਘਟਾ ਦਾ ਅਖੰਡ ਪਾਣੀ ਝੜਨਾ. "ਬਰਸੈ ਲਾਇ ਝੜੀ." (ਵਾਰ ਮਲਾ ਮਃ ੩)