Meanings of Punjabi words starting from ਤ

ਖਡੂਰ ਦਾ ਚੌਧਰੀ. ਜੋ ਗੁਰੂ ਅੰਗਦ ਸਾਹਿਬ ਦਾ ਸਿੱਖ ਹੋਇਆ। ੨. ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਮਸੰਦ, ਜੋ ਕਾਬੁਲ ਦੀ ਸੰਗਤ ਵਿੱਚ ਧਰਮ ਪ੍ਰਚਾਰ ਕਰਦਾ ਅਤੇ ਦਸੌਂਧ ਇਕੱਠਾ ਕਰਦਾ ਸੀ। ੩. ਨੱਕੇ ਦਾ ਮਸੰਦ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਵੇਲੇ ਅਮ੍ਰਿਤ ਪ੍ਰਚਾਰ ਤੋਂ ਪਹਿਲਾਂ ਸੀ.


ਫ਼ਾ. [تخترواں] ਸੰਗ੍ਯਾ- ਚਲਦਾ ਹੋਇਆ ਤਖ਼ਤ. ਬਾਦਸ਼ਾਹ ਦਾ ਪਾਲਕੀ ਦੀ ਸ਼ਕਲ ਦਾ ਸਿੰਘਾਸਨ, ਜਿਸ ਪੁਰ ਬੈਠਕੇ ਹਵਾਖ਼ੋਰੀ ਕਰਦਾ ਹੈ। ੨. ਪਹੀਏਦਾਰ ਰਥ ਦੀ ਸ਼ਕਲ ਦੀ ਇੱਕ ਵੱਡੀ ਚੌਕੀ, ਜਿਸ ਪੁਰ ਸ਼ਾਦੀ ਦੇ ਮੌਕ਼ੇ ਧਨੀ ਲੋਕਾਂ ਦੀ ਬਰਾਤ ਬੈਠਕੇ ਸਜਧਜ ਨਾਲ ਕੁੜਮਾਂ ਦੇ ਘਰ ਜਾਂਦੀ ਹੈ. ਇਸ ਨੂੰ ਹਾਥੀ ਜੋਤੇ ਜਾਂਦੇ ਹਨ.


ਫ਼ਾ. [تختہ] ਤਫ਼ਤਹ. ਸੰਗ੍ਯਾ- ਚੀਰਿਆ ਹੋਇਆ ਲੱਕੜ ਦਾ ਫੱਟ. ਪੱਲਾ। ੨. ਕਾਗ਼ਜ਼ ਦਾ ਤਾਉ। ੩. ਮੁਰਦਾ ਲੈ ਜਾਣ ਦੀ ਸੀੜ੍ਹੀ, ਜੋ ਤਖ਼ਤੇ ਦੀ ਬਣੀ ਹੋਵੇ. ਵਿਮਾਨ। ੪. ਖੇਤ ਦਾ ਚੌਕੋਰ ਚਮਨ.


ਤਖ਼ਤ ਉੱਪਰ. "ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ." (ਵਾਰ ਮਾਰੂ ੧. ਮਃ ੩) ੨. ਰਾਜ ਸਭਾ ਵਿੱਚ. "ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੋਇ." (ਓਅੰਕਾਰ)


ਛੋਟਾ ਤਖ਼ਤਾ। ੨. ਲਿਖਣ ਦੀ ਪੱਟੀ (ਫੱਟੀ).


ਸ੍ਰੀ ਗੁਰੂ ਅਰਜਨਦੇਵ ਦਾ ਸਿੱਖ. ਇਸ ਨੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਫ਼ੌਜ ਵਿੱਚ ਭਰਤੀ ਹੋਕੇ ਵਡੀ ਵੀਰਤਾ ਦਿਖਾਈ.


ਦੇਖੋ, ਨਾਨਕਸਰ ਨੰ: ੭.


ਤਖ਼ਤ ਉੱਪਰ। ੨. ਤਖਤ ਦਾ, ਦੇ. ਦੇਖੋ, ਤਖਤਿ.


ਅ਼. [تخفیِف] ਸੰਗ੍ਯਾ- ਕਮੀ. ਨ੍ਯੂਨਤਾ। ੨. ਹਲਕਾ (ਹੌਲਾ) ਕਰਨ ਦੀ ਕ੍ਰਿਯਾ. ਇਸ ਦਾ ਮੂਲ ਖ਼ਿਫ਼ (ਹਲਕਾ) ਹੈ.


ਅ਼. [تخمیِنہ] ਸੰਗ੍ਯਾ- ਅਟਕਲ. ਅੰਦਾਜ਼ਾ (estimate). ਇਸ ਦਾ ਮੂਲ ਖ਼ਮਨ (ਅਟਕਲ) ਹੈ.