Meanings of Punjabi words starting from ਦ

ਦੇਖੋ, ਦਕ੍ਸ਼ਿਣ.


(ਸਨਾਮਾ) ਦਕ੍ਸ਼ਿਣ ਦਿਸ਼ਾ ਨਾਲ ਸਖ੍ਯਤਾ (ਪ੍ਰੇਮ) ਰੱਖਣ ਵਾਲਾ ਰਾਵਣ, ਉਸ ਨੂੰ ਖਾ ਜਾਣ ਵਾਲਾ ਤੀਰ.


ਦੇਖੋ, ਦਕ੍ਸ਼ਿਣਾਯਨ.


ਦਕ੍ਸ਼ਿਣ ਦਿਸ਼ਾ ਵਿੱਚ. ਦੇਖੋ, ਉਤਰਿ.


ਵਿ- ਦਕ੍ਸ਼ਿਣੀਯ. ਦਕ੍ਸ਼ਿਣ ਦਿਸ਼ਾ ਅਤੇ ਦੇਸ਼ ਨਾਲ ਹੈ ਜਿਸ ਦਾ ਸੰਬੰਧ. ਜਿਵੇਂ- ਦਖਣੀ ਵਡਹੰਸ. ਦੇਖੋ, ਅਲਾਹਣੀ ਮਃ ੧, ਸ਼ਬਦ ੩.


ਮੱਧ ਭਾਰਤ (ਸੀ. ਪੀ) ਦੇ ਨਿਮਾਰ ਜਿਲੇ ਵਿੱਚ ਮਾਨਧਾਤਾ ਦ੍ਵੀਪ (ਟਾਪੂ) ਅੰਦਰ ਓਅੰਕਾਰ ਦਾ ਪ੍ਰਸਿੱਧ ਮੰਦਿਰ ਹੈ. ਉਸ ਥਾਂ ਗੁਰੂ ਨਾਨਕਦੇਵ ਨੇ ਪੁਜਾਰੀਆਂ ਨੂੰ ਸੁਮਤਿ ਦੇਣ ਲਈ ਜੋ ਰਾਮਕਲੀ ਵਿੱਚ ਮਨੋਹਰ ਬਾਣੀ ਰਚੀ ਹੈ, ਉਸ ਦੀ "ਦਖਣੀ ਓਅੰਕਾਰ" ਸੰਗ੍ਯਾ- ਹੈ. ਇਹ ਰਚਨਾ ਭੀ ਬਾਵਨ ਅਖਰੀ ਵਾਂਙ ਅੱਖਰਾਂ ਪਰਥਾਇ ਹੈ.


ਇਹ ਬਾਬਾ ਪ੍ਰਿਥੀਚੰਦ ਜੀ ਦੀ ਵੰਸ਼ ਵਿੱਚ ਵਡੇ ਪ੍ਰਤਾਪੀ ਅਤੇ ਕਰਨੀ ਵਾਲੇ ਹੋਏ ਹਨ. ਰਿਆਸਤ ਪਟਿਆਲੇ ਨੇ ਇਨ੍ਹਾਂ ਨੂੰ ਪਿੰਡ ਕਪਿਆਲ ਅਤੇ ਬਟਰਿਆਨਾ ਜਾਗੀਰ ਵਿੱਚ ਦਿੱਤੇ. ਆਪ ਦਾ ਨਿਵਾਸ ਘਰਾਚੋਂ (ਨਜਾਮਤ ਭਵਾਨੀਗੜ੍ਹ) ਵਿੱਚ ਸੀ. ਸੰਮਤ ੧੮੭੨ ਵਿੱਚ ਦੱਖਣੀਰਾਇ ਜੀ ਦਾ ਦੇਹਾਂਤ ਹੋਇਆ. ਆਪ ਦੀ ਔਲਾਦ ਹੁਣ ਘਰਾਚੋਂ ਰਹਿਂਦੀ ਹੈ. ਇਸ ਵੰਸ਼ ਵਿੱਚ ਤਿਲੋਕਰਾਮ ਜੀ ਉਦਾਸੀ ਸਾਧੂ ਵਡੇ ਵਿਦ੍ਵਾਨ ਹੋਏ ਹਨ, ਜਿਨ੍ਹਾਂ ਨੇ ਵਿਦ੍ਯਾ ਦਾ ਸਦਾਵ੍ਰਤ ਲਗਾ ਰੱਖਿਆ ਸੀ. ਇਨ੍ਹਾਂ ਦੀ ਮੰਡਲੀ ਵਿੱਚ ਬਹੁਤ ਵਿਦ੍ਯਾਰਥੀ ਰਿਹਾ ਕਰਦੇ ਸਨ.#ਦੱਖਣੀਰਾਇ ਜੀ ਦੀ ਵੰਸ਼ਾਵਲੀ ਇਉਂ ਹੈ:-:#ਗੁਰੂ ਰਾਮਦਾਸ ਜੀ#।#ਬਾਬਾ ਪ੍ਰਿਥੀਚੰਦ ਜੀ#।#ਮਿਹਰਬਾਨ ਜੀ#।#ਕਰਨਮੱਲ ਜੀ#।#ਸੋਹਨਮੱਲ ਜੀ#।#ਨਿਰੰਜਨਰਾਇ ਜੀ#।#ਦੱਖਣੀਰਾਇ ਜੀ