Meanings of Punjabi words starting from ਨ

ਅ਼. [نقیب] ਸੰਗ੍ਯਾ- ਨੁਕ਼ਬਾ (ਆਵਾਜ਼) ਕਰਨ ਵਾਲਾ. ਵੰਸ਼ਾਵਲੀ ਅਤੇ ਯਸ਼ ਕਹਿਣ ਵਾਲਾ. ਚਾਰਣ. ਵਿਰਦ ਪੜ੍ਹਨ ਵਾਲਾ. "ਮਹਾਰਾਜ ਸਲਾਮਤ" ਆਦਿ ਸ਼ਬਦ ਰਾਜਿਆਂ ਦੇ ਅੱਗੇ ਬੋਲਣ ਵਾਲਾ. "ਬੋਲਤ ਜਾਤ ਨਕੀਬ ਅਗਾਰੀ." (ਗੁਪ੍ਰਸੂ) ੨. ਸਰਦਾਰ। ੩. ਕਿਸੇ ਜਮਾਤ ਦਾ ਮੁਖੀਆ.


ਫ਼ਾ. [نقیبی] ਸੰਗ੍ਯਾ- ਨਕ਼ੀਬ ਦਾ ਕਰਮ. ਅ਼. [نقابت] ਨਕ਼ਾਬਤ.


ਇਹ ਜੁਆਰੀਆ ਦੇ ਸੰਕੇਤ ਕੀਤੇ ਸ਼ਬਦ ਹਨ. ਨੱਕੀ ਇੱਕ ਦਾ ਅਤੇ ਪੂਰ ਚਾਰ ਦਾ ਬੋਧਕ ਹੈ. ਜਦ ਕੌਡੀਆਂ ਆਦਿ ਨਾਲ ਜੁਆਰੀਏ ਖੇਡਦੇ ਹਨ, ਤਦ ਪਹਿਲਾਂ ਮਿਥਕੇ ਕਿਸੇ ਅੰਗ ਤੇ ਦਾਉ ਲਾ ਲੈਂਦੇ ਹਨ, ਜੇ ਮਿਥਿਆ ਨੰਬਰ ਆ ਜਾਵੇ ਤਾਂ ਜਿੱਤ ਹੁੰਦੀ ਹੈ. ਦੇਖੋ, ਕਿਤਵ ੫.


ਸੰ. ਸੰਗ੍ਯਾ- ਨਿਉਲਾ। ੨. ਰਾਜਾ ਯੁਧਿਸ੍ਠਿਰ ਦਾ ਛੋਟਾ ਭਾਈ, ਜੋ ਮਾਦ੍ਰੀ ਦੇ ਉਦਰੋਂ ਅਸ਼੍ਵਿਨੀ ਕੁਮਾਰਾਂ ਦੇ ਸੰਯੋਗ ਨਾਲ ਪੈਦਾ ਹੋਇਆ। ੩. ਸ਼ਿਵ. ਮਹਾਦੇਵ। ੪. ਵਿ- ਜਿਸ ਦਾ ਕੁਲ (ਵੰਸ਼) ਨਹੀਂ.


ਦੇਖੋ, ਦੁਤਾਰਾ.