Meanings of Punjabi words starting from ਮ

ਅ਼. [محضر] ਮਹ਼ਜਰ. ਸੰਗ੍ਯਾ- ਉਹ ਥਾਂ, ਜਿੱਥੇ ਲੋਕ ਹ਼ਾਜਿਰ (ਉਪਿਸ੍‍ਥਤ) ਹੋਣ। ੨. ਕੋਈ ਲਿਖਤ, ਜਿਸ ਉੱਪਰ ਬਹੁਤਿਆਂ ਦੇ ਦਸਤਖ਼ਤ਼ ਹੋਣ. ਮਹ਼ਜਰਨਾਮਹ. "ਮਹਜਰੁ ਝੂਠਾ ਕੀਤੋਨੁ ਆਪਿ." (ਗਉ ਮਃ ੫)


ਸੰ. महायशस्. ਵਿ- ਵਡੇ ਯਸ਼ ਵਾਲਾ.


ਸੰਗ੍ਯਾ- ਸਿਜਦਾ (ਪ੍ਰਣਾਮ) ਦੀ ਥਾਂ.


ਮਸੀਤ. ਦੇਖੋ, ਮਸਜਿਦ. "ਦੇਹੀ ਮਹਜਿਦਿ, ਮਨੁ ਮਉਲਾਨਾ." (ਭੈਰ ਨਾਮਦੇਵ)


ਡਿੰਗ. ਸਮੁੰਦਰ ਵਾਰਿਧਿ.


ਸੰ. महत. ਵਿ- ਫੈਲਿਆ ਹੋਇਆ। ੨. ਵਡਾ। ੩. ਬੁੱਢਾ। ੪. ਸੰਗ੍ਯਾ- ਰਾਜ੍ਯ (ਰਾਜ). ੫. ਦੇਖੋ, ਮਹਤੱਤ.


ਵਿ- ਮਹਤ੍ਵ (ਬਜ਼ੁਰਗੀ) ਵਾਲਾ ਪ੍ਰਧਾਨ. ਮੁਖੀਆ. ਸੰ. ਮਹੱਤਰ. "ਦੇਹੀ ਗਾਵਾ, ਜੀਉ ਧਰ ਮਹਤਉ, ਬਸਹਿ ਪੰਚ ਕਿਰਸਾਨਾ." (ਮਾਰੂ ਕਬੀਰ) ਸ਼ਰੀਰ ਪਿੰਡ ਹੈ, ਜੀਵ (ਮਨ) ਬਿਸਵੇਦਾਰ ਮਾਲਿਕ ਹੈ, ਪੰਜ ਗ੍ਯਾਨਇੰਦ੍ਰੇ ਕਾਸ਼ਤਕਾਰ ਹਨ.


ਸੰ. ਮਹੱਤਤ੍ਵ. ਸੰਗ੍ਯਾ- ਸਾਂਖ੍ਯਸ਼ਾਸਤ੍ਰ ਅਨੁਸਾਰ ਚੌਬੀਹ ਤੱਤਾਂ ਦੇ ਅੰਤਰਗਤ ਦੂਜਾ ਤਤ੍ਵ. ਪ੍ਰਕ੍ਰਿਤਿ ਦਾ ਕਾਰਯਰੂਪ, ਅਹੰਕਾਰ ਦਾ ਆਦਿ ਕਾਰਣ. ਇਸ ਦਾ ਨਾਮ ਬੁੱਧਿਤਤ੍ਵ ਭੀ ਲਿਖਿਆ ਹੈ. "ਪ੍ਰਕ੍ਰਿਤਿ ਮੂਲ ਮਹਤੱਤ ਉਪਾਵਾ." (ਨਾਪ੍ਰ)