Meanings of Punjabi words starting from ਰ

ਰਹੋਆ ਦਾ ਬਹੁਵਚਨ.


ਉਸ ਸ੍ਵਰ ਪ੍ਰਸ੍ਰੁਰ ਅਤੇ ਧਾਰਨਾ ਅਨੁਸਾਰ ਗਾਉਣ ਦੀ ਹਦਾਇਤ ਹੈ, ਜਿਸ ਵਿੱਚ ਰਹੋਆ ਛੰਤ ਗਾਈਦਾ ਹੈ. ਦੇਖੋ, ਰਹੋਆ.


ਦੇਖੋ, ਰਹਸ. "ਠਾਕੁਰ ਦੇਖਿ ਰਹੰਸੀ." (ਸੂਹ ਛੰਤ ਮਃ ੧) ਹਰ੍ਸ ਸਹਿਤ ਹੋਈ. "ਸਾਜਨ ਰਹੰਸੇ." (ਗਉ ਛੰਤ ਮਃ ੧)


ਰਹਿਂਦਾ. ਨਿਵਾਸ ਕਰਦਾ। ੨. ਰਹਿਤ. ਬਿਨਾ. "ਜਨਮ ਮਰਣ ਰਹੰਤ ਜੀਉ." (ਰਾਮ ਰੁਤੀ ਮਃ ੫) "ਰਹੰਤਾ ਜਨਮ ਮਰਣੇਨ." (ਗਾਥਾ)


ਰਹਿਂਦੇ "ਜਿਉ ਭਾਖੈ ਤਿਵੈ ਰਹੰਦੈ." (ਬਿਲਾ ਮਃ ੪)


ਰਹਿਂਦੇ ਹਨ. "ਸਚੈ ਮਹਲਿ ਰਹੰਨਿ." (ਸ੍ਰੀ ਅਃ ਮਃ ੫) "ਅਨਦਿਨੁ ਅਨਦ ਰਹੰਨਿ." (ਸਵਾ ਮਃ ੩)


ਦੇਖੋ, ਰਹਮ. "ਜਿਸ ਨੋ ਕਰੇ ਰਹੰਮ, ਤਿਸੁ ਨ ਵਿਸਾਰਦਾ." (ਵਾਰ ਗੂਜ ੨. ਮਃ ੫)


ਅ਼. [رکس] ਸਿੱਟਣਾ. ਪਛਾੜਨਾ. ਉਲਟਾ ਦੇਣਾ। ੨. ਅ਼. [رقص] ਰਕ਼ਸ ਨ੍ਰਿਤ੍ਯ. ਨਾਚ.


ਉਲਟਾ ਸਿੱਟਿਆ. ਪਛਾੜਿਆ. ਦੇਖੋ, ਰਕਸ ੧. "ਨਰਕਾਸੁਰ ਜਾਹਿ ਕਰ੍ਯੋ ਰਕਸੀ." (ਕ੍ਰਿਸਨਾਵ)