Meanings of Punjabi words starting from ਗ

ਸੰ. ਗੋਕ੍ਸ਼ੁਰ. ਸੰਗ੍ਯਾ- ਭੱਖੜਾ, ਜੋ ਗੋ (ਪ੍ਰਿਥਿਵੀ) ਪੁਰ ਛੁਰੇ ਵਾਂਙ ਚੁਭਣ ਵਾਲਾ ਹੈ. ਗੋਕੰਟਕ। ੨. ਗਊ ਦਾ ਖੁਰ। ੩. ਇਸਤ੍ਰੀਆਂ ਦਾ ਇੱਕ ਗਹਿਣਾ.


ਸੰਗ੍ਯਾ- ਗੋਰਖਾ ਦਾ ਸੰਖੇਪ. "ਗੋਖਾ ਗੁਨ ਗਾਵੈਂ." (ਅਕਾਲ) ੨. ਮਹਤਮ ਕਾਸ਼ਤਕਾਰਾਂ ਦੀ ਇੱਕ ਜਾਤਿ, ਜੋ ਮਾਂਟਗੁਮਰੀ ਵਿੱਚ ਹੈ। ੩. ਇੱਕ ਨਗਰ, ਜਿਸ ਦਾ ਜਿਕਰ ੮੮ ਵੇਂ ਚਰਿੱਤ੍ਰ ਵਿੱਚ ਹੈ. ਇਹ ਬੰਗਾਲ ਦੇ ਦਾਰਜਿਲਿੰਗ ਜਿਲੇ ਵਿੱਚ ਹੁਣ "ਗੋਖ" ਕਰਕੇ ਪ੍ਰਸਿੱਧ ਹੈ। ੪. ਸੰ. ਗੋ (ਪ੍ਰਿਥਿਵੀ) ਖਨਨ ਕਰੀਏ (ਖੋਦੀਏ) ਜਿਸ ਨਾਲ, ਨਖ. ਨਾਖ਼ੂਨ। ੫. ਕੁਦਾਲ.


ਦੇਖੋ, ਗੋਖਰੂ.


ਮਹਿਤਾ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ ਅਤੇ ਅਮ੍ਰਿਤਸਰ ਜੀ ਤਨ ਮਨ ਤੋਂ ਸੇਵਾ ਕਰਦਾ ਰਿਹਾ.


ਸੰਗ੍ਯਾ- ਗੌਰਵ ਉਦਰ. ਭਾਰੀ ਪੇਟ. ਮੋਟਾ ਅਤੇ ਲਟਕਦਾ ਹੋਇਆ ਢਿੱਡ.