Meanings of Punjabi words starting from ਚ

ਵਿ- ਚਤੁਰ ਗੁਣੀ. ਚੌਗੁਣੀ. "ਦੂਣੀ ਚੌਣੀ ਕਰਾਮਾਤ." (ਵਾਰ ਰਾਮ ੩)


ਦੇਖੋ, ਚਉਤਰਾ.


ਸੰਗ੍ਯਾ- ਸਾਹਿਬ (ਸਤਿਗੁਰੂ) ਦੇ ਵਿਰਾਜਣ ਦਾ ਚਬੂਤਰਾ। ੨. ਖਾਸ ਕਰਕੇ ਮਲ੍ਹਾ ਪਿੰਡ (ਰਿਆਸਤ ਪਟਿਆਲਾ ਤਸੀਲ ਭਟਿੰਡਾ) ਵਿੱਚ ਛੀਵੇਂ ਸਤਿਗੁਰੂ ਦਾ ਥੜਾ, ਜੋ ਜੈਤੋ ਰੇਲਵੇ ਸਟੇਸ਼ਨ ਤੋਂ ੭. ਮੀਲ ਪੂਰਵ ਹੈ. ਗੁਰੂ ਹਰਗੋਬਿੰਦ ਸਾਹਿਬ ਇਸ ਥਾਂ ਤਿੰਨ ਦਿਨ ਵਿਰਾਜੇ ਸਨ. ਇੱਥੇ ਇੱਕ ਸੱਪਣੀ ਦਾ ਉੱਧਾਰ ਕੀਤਾ. ਗੁਰਦ੍ਵਾਰੇ ਨਾਲ ੧੮੦ ਘੁਮਾਂਉ ਜਮੀਨ ਹੈ. ਮੇਲਾ ਵੈਸਾਖੀ ਨੂੰ ਹੁੰਦਾ ਹੈ.


ਦੇਖੋ, ਚੌਂਤੇ ਜੀ.


ਦੇਖੋ, ਚਉਤਾ.


ਦੇਖੋ, ਚਾਰ ਤਾਲ.