Meanings of Punjabi words starting from ਜ

ਸੰ. ਜਰਾਯੁਜ. ਸੰਗ੍ਯਾ- ਝਿੱਲੀ (ਆਉਲ) ਵਿੱਚੋਂ ਪੈਦਾ ਹੋਣ ਵਾਲੇ ਜੀਵ.


ਫ਼ਾ. [زیروزبر] ਜ਼ੇਰੋਜ਼ਬਰ. ਹੇਠ ਉੱਤੇ. ਉੱਚਾ ਨੀਵਾਂ। ੨. ਵ੍ਯਾਕਰਣ ਅਨੁਸਾਰ ਅੱਖਰਾਂ ਦੇ ਉੱਪਰ ਅਤੇ ਹੇਠ ਲਗਣ ਵਾਲੇ ਚਿੰਨ੍ਹ. ਦੇਖੋ, ਜਬਰ ੭.


ਜਰਾਯੁਜ. ਦੇਖੋ, ਜੇਰਜ. "ਜਿਹ ਅੰਡਜ ਸੇਤਜ ਜੇਰਰਜੰ." (ਅਕਾਲ)


ਫ਼ਾ. [زہرہ] ਜ਼ਹਰਾ. ਸੰਗ੍ਯਾ- ਦਿਲੇਰੀ. ਹ਼ੌਸਲਾ। ੨. ਜਿਗਰ ਤੋਂ ਜਿਗਰਾ (ਜੇਰਾ) ਦਾ ਭਾਵ ਸਮਾਈ, ਧੀਰਜ ਭੀ ਹੈ.


ਸਿੰਧੀ. ਸੰਗ੍ਯਾ- ਅਗਨਿ. ਅੱਗ। ੨. ਦੇਖੋ, ਜੇਰਾ.


ਦੇਖੋ, ਜੇਰਜਬਰ.


ਅੰ. Jail. ਸੰਗ੍ਯਾ- ਬੰਦੀਖ਼ਾਨਾ. ਕਾਰਾਗਰ। ੨. ਅ਼. [جاہِل] ਜਾਹਿਲ. ਮੂਰਖ. ਅਗ੍ਯਾਨੀ. "ਕੌਡੀ ਰੱਤਕ ਜੇਲ ਪਰੋਈ." (ਭਾਗੁ)