Meanings of Punjabi words starting from ਬ

ਦੇਖੋ, ਬਿਅਫਤਮ.


ਸਿੰਧੀ. ਵਿ- ਦੂਜਾ. ਦੂਸਰਾ. ਦ੍ਵਿਤੀਯ.


ਸੰ. ਵਿਯੋਗ. ਸੰਗ੍ਯਾ- ਜੁਦਾਈ. ਵਿਛੋੜਾ. "ਉਤਰਹਿ ਸਭਿ ਬਿਓਗ." (ਮਾਝ ਬਾਰਹਮਾਹਾ)


ਸੰਗ੍ਯਾ- ਜੁਦਾਈ. ਵਿਯੋਗ ਹੋਣ ਦਾ ਭਾਵ. "ਉਤਰੀ ਸਗਲ ਬਿਓਗਨੀ." (ਰਾਮ ਮਃ ੫) ੨. ਵਿਯੋਗਵਾਲੀ.


ਸੰ. ਵਿਯੋਗੀ (वियोगिन). ਵਿ- ਵਿਛੁੜਿਆ ਹੋਇਆ. ਰਾਮਬਿਓਗੀ ਨਾ ਜੀਐ." (ਸ. ਕਬੀਰ) ੨. ਵਿਯੋਗ ਕਰਕੇ. ਵਿਛੋੜੇ ਨਾਲ. "ਮਰਤ ਨ ਸੋਗ ਬਿਓਗੀ." (ਗਉ ਕਬੀਰ)


ਦੇਖੋ, ਬਿਓਗ. "ਫਿਰ ਨ ਹੋਤ ਬਿਓਗੁ." (ਗੂਜ ਮਃ ੫)


ਦੇਖੋ, ਬ੍ਯੋਂਤ.


ਸੰ. ਵ੍ਯੋਮ (व्योमन्) ਸੰਗ੍ਯਾ- ਆਕਾਸ਼। ੨. ਸ੍ਵਰਗ. ਦੇਵਲੋਕ.


ਸੰਗ੍ਯਾ- ਵ੍ਯੋਮ (ਆਕਾਸ਼) ਦੀ ਵਾਣੀ. ਆਕਾਸ਼ਬਾਨੀ. "ਕਹੂੰ ਬੇਦਬਿਦ੍ਯਾ, ਕਹੂੰ ਬਿਓਮਬਾਨੀ." (ਅਕਾਲ)


ਦੇਖੋ, ਬਿਓ ਅਤੇ ਬਿਆ.