Meanings of Punjabi words starting from ਸ

ਅ਼. [صلوٰة] ਸਲਾਤ. ਸੰਗ੍ਯਾ- ਨਮਾਜ਼. ਪ੍ਰਾਰਥਨਾ. ਬੇਨਤੀ। ੨. ਦੇਖੋ, ਸਿਰਾਤ ੨. ਅਤੇ ਪੁਰਸਲਾਤ.


ਦੇਖੋ, ਸਿਲਾਬ.


ਅ਼. [صلابت] ਸਲਾਬਤ. ਸੰਗ੍ਯਾ- ਸਖ਼ਤੀ. ਕਠੋਰਤਾ। ੨. ਦ੍ਰਿੜ੍ਹਤਾ. ਮਜਬੂਤੀ. ਪਕਿਆਈ.


ਸ਼ਾਹਜਹਾਂ ਦਿੱਲਪਤਿ ਦਾ ਮੀਰਬਖ਼ਸ਼ੀ, ਜੋ ਅਰਜ਼ਬੇਗੀਆਂ ਦਾ ਭੀ ਆਲਾ ਅਹੁਦੇਦਾਰ ਸੀ. ਇਸੇ ਦੀ ਮਾਰਫਤ ਲੋਕਾਂ ਦੀ ਅਰਜ ਬਾਦਸ਼ਾਹ ਪਾਸ ਪਹੁਚਿਆ ਕਰਦੀ ਸੀ. ਗਜ ਸਿੰਘ ਦੇ ਪੁਤ੍ਰ ਅਮਰ ਸਿੰਘ ਰਾਠੌਰ ਨੇ ਆਗਰੇ ਦੇ ਕਿਲੇ ਬਾਦਸ਼ਾਹ ਦੇ ਸਾਮ੍ਹਣੇ, ਤਰਕ ਮਾਰਨ ਤੋਂ ਸਲਾਬਤ ਖ਼ਾਂ ਨੂੰ ਕਟਾਰੀ ਮਾਰਕੇ ਕਤਲ ਕੀਤਾ ਸੀ, ਬਾਦਸ਼ਾਹ ਦੇ ਨੌਕਰਾਂ ਨੇ ਅਮਰ ਸਿੰਘ ਨੂੰ ਭੀ ਜੀਉਂਦਾ ਨਾ ਜਾਣ ਦਿੱਤਾ. ਇਹ ਵਾਰਦਾਤ ਜਿਸ ਦਰਵਾਜੇ ਹੋਈ, ਉਸ ਦਾ ਨਾਉਂ ਹੁਣ ਅਮਰ ਸਿੰਘ ਵਾਲਾ ਦਰਵਾਜ਼ਾ ਹੈ. ਇਹ ਘਟਨਾ ੨੫ ਜੁਲਾਈ ਸਨ ੧੬੪੪ ਦੀ ਹੈ.


ਅ਼. [سلام] ਸੰਗ੍ਯਾ- ਸ਼ਾਂਤਿ. ਕੁਸ਼ਲ। ੨. ਆਸ਼ੀਰਵਾਦ. ਦੁਆ਼। ੩. . ਕੁਰਾਨ ਵਿੱਚ ਪਰਮੇਸ਼੍ਵਰ ਦਾ ਨਾਉਂ ਕੁਸ਼ਲਰੂਪ ਹੋਣ ਕਰਕੇ "ਸਲਾਮ" ਭੀ ਆਇਆ ਹੈ। ੪. ਅੱਸਲਾਮੁੱਅ਼ਲੈਕੁਮ [اسلامٰ علیکم] ਦਾ ਸੰਖੇਪ. ਮੁਸਲਮਾਨਾਂ ਵਿੱਚ ਰੀਤਿ ਹੈ ਕਿ ਆਪੋ ਵਿੱਚੀ ਮਿਲਣ ਸਮੇਂ ਪਹਿਲਾ ਆਖਦਾ ਹੈ- ਅਸਲਾਮੁੱਅ਼ਲੈਕੁਮ. ਅਰਥਾਤ ਆਪ ਪੁਰ ਕੁਸ਼ਲ ਹੋਵੇ. ਦੂਜਾ ਉੱਤਰ ਵਿੱਚ ਆਖਦਾ ਹੈ- ਵ ਅ਼ਲੈਕੁਮੱਸਲਾਮ [وعلیکم اسلام] ਅਰਥਾਤ ਆਪ ਪੁਰ ਭੀ ਕੁਸ਼ਲ ਹੋਵੇ. ੫. ਪ੍ਰਣਾਮ. ਤਾਜੀਮ. "ਸਲਾਮ ਜਵਾਬ ਦੋਵੈ ਕਰੈ." (ਵਾਰ ਆਸਾ) ੬. ਭਾਵ- ਅਦਬ. ਰੋਬਦਾਬ. "ਕਿਆ ਸੁਲਤਾਨ ਸਲਾਮ ਵਿਹੂਣਾ." (ਆਸਾ ਮਃ ੧)