Meanings of Punjabi words starting from ਚ

ਚਤੁਸ਼੍ਚਤ੍ਵਾਰਿੰਸ਼ਤ. ਚਾਲੀ ਉੱਪਰ ਚਾਰ ੪੪.


ਦੇਖੋ, ਚਉਤੀ.


ਦੇਖੋ, ਚਉਤੀਸ ਅੱਖਰ.


ਦੇਖੋ, ਚਉਤੁਕਾ.


ਦੇਖੋ, ਚਉਥ। ੨. ਚਿੱਥਣ ਦੀ ਕ੍ਰਿਯਾ. ਫੇਹਣਾ. "ਏਕਹਿ ਘਾਇ ਚੌਥ ਸਿਰ ਡਾਰੈ." (ਚਰਿਤ੍ਰ ੫੨) ੩. ਚਤੁਰਥਾਂਸ਼. ਚੋਥਾ ਭਾਗ. ਪੁਰਾਣੇ ਸਮੇਂ, ਮਾਲਗੁਜ਼ਾਰੀ ਦਾ ਚੌਥਾ ਹ਼ਿਸਾ ਪਰਗਨੇ ਦੇ ਸਰਦਾਰ ਨੂੰ ਬਾਦਸ਼ਾਹ ਵੱਲੋਂ ਇਸ ਵਾਸਤੇ ਮੁਆ਼ਫ਼ ਕੀਤਾ ਜਾਂਦਾ ਸੀ ਕਿ ਉਹ ਚੌਥ ਦੀ ਮੁਆ਼ਫ਼ੀ ਲੈ ਕੇ ਕੁਝ ਫੌਜ ਰੱਖਕੇ ਇ਼ਲਾਕ਼ੇ ਵਿੱਚ ਸ਼ਾਂਤਿ ਰੱਖੇ. ਇਸ ਮੁਆ਼ਫ਼ੀ ਦਾ ਨਾਮ "ਚੌਥ" ਅਤੇ ਮੁਆ਼ਫ਼ੀਦਾਰ ਨੂੰ "ਚੌਥਦਾਰ" ਆਖਦੇ ਸਨ.


ਦੇਖੋ, ਚੌਥ ੩.


ਦੇਖੋ, ਚਉਥਾ.