Meanings of Punjabi words starting from ਤ

ਸੰਗ੍ਯਾ- ਤ੍ਰਿਸਾ. ਪ੍ਯਾਸ.। ੨. ਸਨੇਹ. ਮੁਹ਼ੱਬਤ. "ਸਤਿਗੁਰ ਸੇਵੇ ਤੇਹ." (ਓਅੰਕਾਰ) ੩. ਤੇਜ. ਕ੍ਰੋਧ. "ਜਬ ਰਿਪੁ ਰਨ ਕੀਨੋ ਘਨੋ ਬਢ੍ਯੋ ਕ੍ਰਿਸਨ ਤਨ ਤੇਹ." (ਕ੍ਰਿਸਨਾਵ) ੪. ਸਰਵ- ਤਿਹਿਂ. ਉਸ ਨੇ. "ਤੇਹ ਪਰਮਸੁਖ ਪਾਇਆ." (ਬਾਵਨ) ੫. ਓਹ. ਵਹ. "ਤੇਹ ਜਨ ਤ੍ਰਿਪਤ ਅਘਾਏ." (ਸਵੈਯੇ ਸ੍ਰੀ ਮੁਖਵਾਕ ਮਃ ੫) ੬. ਤਿਸ ਸੇ. ਤਿਸ ਕਰਕੇ. "ਚਰਨ ਕਮਲ ਬੋਹਿਥ ਭਏ ਲਗਿ ਸਾਗਰ ਤਰਿਓ ਤੇਹ." (ਆਸਾ ਅਃ ਮਃ ੫)


ਵਡੇ ਸਰੀਣ ਖਤ੍ਰੀਆਂ ਦੀ ਇੱਕ ਜਾਤਿ. ਤ੍ਰੇਹਣ. ਸ਼੍ਰੀ ਗੁਰੂ ਅੰਗਦ ਜੀ ਇਸੇ ਗੋਤ੍ਰ ਵਿੱਚ ਪ੍ਰਗਟੇ ਸਨ.


ਸੰਗ੍ਯਾ- ਤਿਹਰਾਪਨ। ੨. ਤਿੰਨ ਵਾਰ ਹਲ ਨਾਲ ਵਾਹੀ ਹੋਈ ਜ਼ਮੀਨ.


ਸੰਗ੍ਯਾ- ਤ੍ਵੰਤਾ. ਤੇਰਾਪਨ. "ਏਹੜ ਤੇਹੜ ਛਡਿ ਤੂੰ." (ਵਾਰ ਸੋਰ ਮਃ ੩) ਅਹੰਤਾ ਤ੍ਵੰਤਾ ਤੂੰ ਛੱਡ। ੨. ਸਿੰਧੀ- ਤੇਈਆ ਤਾਪ. ਦੇਖੋ, ਤਾਪ (ਖ)


ਵਿ- ਤੈਸਾ. ਤਾਦ੍ਰਿਸ਼. "ਤੇਹਾ ਹੋਵੈ ਜੇਹੇ ਕਰਮ ਕਮਾਇ." (ਆਸਾ ਮਃ ੩)


ਸਰਵ- ਤਿਸ ਨੂੰ. ਉਸ ਕੋ. "ਪਾਰਬ੍ਰਹਮ ਕਾ ਅੰਤ ਨ ਤੇਹਿ." (ਸਾਰ ਅਃ ਮਃ ੫) ੨. ਤਿਸ ਸੇ. ਉਸ ਤੋਂ.