ਸੰ. ਵ੍ਯਾਸ੍ਤ. ਵਿ- ਘਬਰਾਇਆ ਹੋਇਆ. ਵ੍ਯਾਕੁਲ। ੨. ਉਲਟਾ. ਵਿਪਰੀਤ. "ਅਸਤ ਬਿਅਸਤ ਸੁ ਹੋਇ ਅਨਮੀਲਾ." (ਨਾਪ੍ਰ) ਅਸਤ੍ਯ, ਨਿਯਮ ਵਿਰੁੱਧ ਅਤੇ ਬੇਮੇਲ। ੩. ਅਸਤ ਬਿਅਸਤ ਦਾ ਭਾਵ ਆਲ ਪਤਾਲ ਬਕਬਾਦ ਭੀ ਹੈ.
ਦੇਖੋ, ਬੇਅਦਬੀ.
ਸੰਗ੍ਯਾ- ਬੇਅ਼ਦਲੀ. ਬੇਇਨਸਾਫੀ. ਅਨ੍ਯਾਯ. "ਕਛੂ ਬਿਅਦਲੀ ਕੀਨ ਮਹਾਨੀ." (ਗੁਪ੍ਰਸੂ)
ਫ਼ਾ. [بِیفتم] ਬਿਉਫ਼ਤਮ. ਮੈਂ ਡਿਗਿਆ "ਆਖਿਰ ਬਿਅਫਤਮ, ਕਸ ਨ ਦਾਰਦ." (ਤਿਲੰ ਮਃ ੧) ਭਾਵ- ਜਦ ਸਰੀਰ ਪਾਤ ਹੋਇਆ.
ਦੇਖੋ, ਵ੍ਯਰਥ.
nan
ਸਿੰਧੀ. ਵਿ- ਹੋਰ ਦੂਜਾ. ਅਨਯ. ਓਪਰਾ. "ਤੂਟੜੀਆ ਸਾ ਪ੍ਰੀਤਿ, ਜੋ ਲਾਈ ਬਿਅੰਨ ਸਿਉ." (ਵਾਰ ਜੈਤ) ੨. ਅਨ੍ਯ (ਹੋਰ) ਹਨ. ਅਨ੍ਯ ਹੈਂ. "ਸੇ ਅਖੜੀਆਂ ਬਿਅੰਨਿ, ਜਿੰਨ੍ਹੀ ਡਿਸੰਦੋ ਮਾਪਿਰੀ." (ਵਜ ਛੰਤ ਮਃ ੫)
ਵਿ- ਦ੍ਵਿਤੀਯ. ਦੂਜਾ. ਦੇਖੋ, ਬਿਓ. "ਬਿਆ ਦਰੁ ਨਾਹੀ. ਕੈ ਦਰਿ ਜਾਉ?" (ਸ੍ਰੀ ਮਃ ੧) "ਕਿਆ ਤਕਹਿ ਬਿਆ ਪਾਸ?" (ਮਃ ੫. ਵਾਰ ਮਾਰੂ ੨) ੨. ਫ਼ਾ. [بِیا] ਬਿਯਾ. ਆ. ਆਮਦਨ ਦਾ ਅਮਰ। ੩. ਸੰ. ਵ੍ਯਾ. ਫਾਂਸੀ. ਪਾਸ਼. ਦੇਖੋ, ਬਿਆਹਨਨੀ.; ਵ੍ਯ- ਬਗ਼ੈਰ. ਬਿਨਾ. "ਮਿਲੇ ਬ੍ਯਾ ਨ ਜਾਣਾ." (ਚਰਿਤ੍ਰ ੨੨੮) ੨. ਦੇਖੋ, ਬਿਆ.
ਕ੍ਰਿ- ਬਾਹਰ ਆਉਣਾ. ਉਗਣਾ। ੨. ਬੱਚਾ ਦੇਣਾ. ਸੂਣਾ. "ਜਲ ਕੀ ਮਛੁਲੀ ਤਰਵਰਿ ਬਿਆਈ." (ਆਸਾ ਕਬੀਰ) ਦੇਖੋ, ਪਹਿਲਾ ਪੂਤ੍ਰ.
ਸੰਗ੍ਯਾ- ਫਸਲ ਦੀ ਬਿਜਾਈ। ੨. ਸਰਦੀ ਖੁਸ਼ਕੀ ਨਾਲ ਤੁਤਾ ਪਾਟਕੇ ਹੋਈ ਤੇੜ. ਬਿਵਾਈ chilblain. ੩. ਪ੍ਰਸੂਤ ਹੋਈ. ਦੇਖੋ, ਬਿਆਉਣਾ.
ਵਿ- ਬਿਨਾ ਆਸ਼ਾ. ਨਿਰਾਸ਼. ਬੇਆਸ਼ਾ। ੨. ਸੰ. ਵਿਪਾਸ਼. ਸੰਗ੍ਯਾ- ਪੰਜਾਬ ਦੇ ਪੰਜ ਨਦਾਂ ਵਿੱਚੋਂ ਇੱਕ ਦਰਿਆ, ਜੋ ਰੋਹਤੰਗ ਪਾਸੋਂ (ਇਲਾਕਾ ਕੁੱਲੂ ਤੋਂ) ਨਿਕਲਕੇ ਜ਼ਿਲਾ ਕਾਂਗੜਾ ਅਤੇ ਹੁਸ਼ਿਆਰਪੁਰ ਵਿੱਚ ੨੯੦ ਮੀਲ ਵਹਿਂਦਾ ਹੋਇਆ ਕਪੂਰਥਲੇ ਦੀ ਸਰਹੱਦ ਪੁਰ ਸ਼ਤਦ੍ਰਵ (ਸਤਲੁਜ) ਨੂੰ ਜਾ ਮਿਲਦਾ ਹੈ, ਜਿੱਥੇ ਇਹ ਸੰਗਮ ਹੋਇਆ ਹੈ ਉਸ ਦਾ ਨਾਮ "ਹਰੀ ਕਾ ਪੱਤਨ ਹੈ."; ਦੇਖੋ, ਬਿਆਸ. "ਜਬ ਭਯੋ ਆਨ ਕ੍ਰਿਸਨਾਵਤਾਰ। ਤਬ ਭਏ ਬ੍ਯਾਸ ਮੁਖ ਆਨ ਚਾਰ." (ਬ੍ਰਹਮਾਵ) ਚਾਰ ਮੁਖ ਵਾਲਾ (ਬ੍ਰਹਮਾ) ਵ੍ਯਾਸਰੂਪ ਹੋ ਗਿਆ.
ਵਿਪਾਸ਼ ਨਦੀ ਨੂੰ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ)