Meanings of Punjabi words starting from ਰ

ਫ਼ਾ. [روَشنیتپناہ] ਸੰਗ੍ਯਾ- ਸੂਰਜ. ਪ੍ਰਭਾਕਰ. ਆਫ਼ਤਾਬ.


ਰੋਹਿਣੀ ਦੇ ਪੇਟੋਂ ਵਸੁਦੇਵ ਦਾ ਪੁਤ੍ਰ ਬਲਰਾਮ. ਬਲਭਦ੍ਰ. ਮੁਸ਼ਲੀ.


ਫ਼ਾ. [روَغن] ਸੰਗ੍ਯਾ- ਘੀ ਤੇਲ ਆਦਿ ਚਿਕਨਾ (ਥੰਧਾ) ਪਦਾਰਥ.


ਫ਼ਾ. ਸੰਗ੍ਯਾ- ਸਰ੍ਹੋਂ (ਸਰ੍ਸਪ) ਦਾ ਤੇਲ.


ਗਊ ਦਾ ਘੀ, ਘੀਮਾਤ੍ਰ, ਘ੍ਰਿਤ.


ਦੇਖੋ, ਰੋਚਕ.


ਫ਼ਾ. [روَزن] ਸੰਗ੍ਯਾ- ਝਰੋਖਾ। ੨. ਮੋਘਾ. "ਛਾਤ ਬੀਚ ਰੌਜਨ ਇਕ ਧਾਰ੍ਯੋ." (ਚਰਿਤ੍ਰ ੮੧)


ਅ਼. [روَضہ] ਰੌਜਹ. ਸੰਗ੍ਯਾ- ਬਾਗ. ਬਗ਼ੀਚਹ। ੨. ਕ਼ਬਰ ਦੇ ਆਸ ਪਾਸ ਦਾ ਬਗੀਚਾ। ੩. ਮਕ਼ਬਰਾ.