Meanings of Punjabi words starting from ਸ

ਅ਼. [سلامت] ਵਿ- ਕ਼ਾਇਮ. ਇਸਥਿਤ. "ਤੂੰ ਸਦਾ ਸਲਾਮਤਿ ਨਿਰੰਕਾਰ." (ਜਪੁ) ੨. ਦੁੱਖ ਰਹਿਤ. ਬਿਨਾ ਕਲੇਸ਼.


ਸੰਗ੍ਯਾ- ਕੁਸ਼ਲ. ਆਨੰਦ। ੨. ਕਾਇਮੀ. ਇਸਥਿਤੀ.


ਦੇਖੋ, ਸਲਾਮ. "ਸਲਾਮਾਲੇਕਮ ਮੁਖੋਂ ਅਲਾਵੈਂ." (ਗੁਪ੍ਰਸੂ) "ਮਿਲਦੇ ਮੁਸਲਮਾਨ ਦੁਇ ਮਿਲ ਮਿਲ ਕਰਨ ਸਲਾਮਾਲੇਕੀ". (ਭਾਗੁ) "ਵੀਰ, ਸਲਾਮਾਲੇਖੁ." (ਸਃ ਮਃ ੧. ਬੰਨੋ)


ਸੰਗ੍ਯਾ- ਫੌਜੀਆਂ ਦੀ ਸਲਾਮ. ੨. ਲਾੜੇ ਲਾੜੀ ਦੀ ਸਲਾਮਤੀ ਲਈ ਸਰਕੁਰਬਾਨੀ (ਸਿਰ ਵਾਰਨੇ) ਦੀ ਰਸਮ। ੩. ਵਿ- ਸਲਾਮ ਕਰਨ ਵਾਲਾ। ੪. ਖ਼ੁਸ਼ਾਮਦੀ.


ਦੇਖੋ, ਸਲਾਮ. "ਸਹੰਸ ਨਾਮ ਲੈ ਲੈ ਕਰਉ ਸਲਾਮੁ." (ਆਸਾ ਕਬੀਰ)