Meanings of Punjabi words starting from ਜ

ਦੇਖੋ, ਜਿਉਨਾਰ.


ਫ਼ਾ. [زیور] ਜ਼ੇਵਰ. ਸੰਗ੍ਯਾ- ਜ਼ੇਬ- ਵਰ. ਸ਼ੋਭਾ ਵਾਲਾ. ਭਾਵ- ਭੂਸਣ. ਗਹਿਣਾ. ਅਲੰਕਾਰ.


ਸੰਗ੍ਯਾ- ਜੇਉੜਾ. ਰੱਸਾ. ਬੰਧਨ. ਫਾਹੀ. ਜ੍ਯੋਰਾ. ਸੰ. ਜੀਵਾ. "ਚਹੁ ਦਿਸ ਪਸਰਿਓ ਹੈ ਜਮਜੇਵਰਾ." (ਸੋਰ ਕਬੀਰ) "ਪ੍ਰੇਮ ਕੀ ਜੇਵਰੀ ਬਾਂਧਿਓ ਤੇਰੋ ਜਨ." (ਆਸਾ ਰਵਿਦਾਸ) "ਜਮ ਕਾ ਰਾਲਿ ਜੇਵੜਾ ਨਿਤ ਕਾਲ ਸੰਤਾਵੈ." (ਗਉ ਅਃ ਮਃ ੩) "ਗੁਰਿ ਕਟੀ ਮਿਹਡੀ ਜੇਵੜੀ." (ਸ੍ਰੀ ਮਃ ੫. ਪੈਪਾਇ)


ਜੇਮਨ ਕੀਤਾ. ਭੋਜਨ ਖਾਧਾ. ਦੇਖੋ, ਜੇਮਨ. "ਸੁਚਾ ਹੋਇਕੈ ਜੇਵਿਆ." (ਵਾਰ ਆਸਾ)


ਕ੍ਰਿ. ਵਿ- ਜੈਸਾ. ਜਿਵੇਹਾ. ਜਿਸ ਪ੍ਰਕਾਰ ਦਾ. ਜੈਸੇ. ਜੇਹੇ. "ਜੇਵੇਹੇ ਕਰਮ ਕਮਾਵਦੇ ਤੇਵੇਹੇ ਫਲਤੇ." (ਵਾਰ ਗਉ ੧. ਮਃ ੪) "ਫਲ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ." (ਵਾਰ ਆਸਾ) ਦੇਖੋ, ਪਿਯੂ.


ਦੇਖੋ, ਜੇਹੜਾ.