Meanings of Punjabi words starting from ਬ

ਵਿਪਾਸ਼ ਨਦੀ. ਦੇਖੋ, ਬਿਆਸ ੨.


ਵ੍ਯਾਸ ਦੇ ਆਸਨ (ਵ੍ਯਾਸਗੱਦੀ) ਪੁਰ ਬੈਠਣ ਵਾਲਾ. "ਬ੍ਯਾਸਾਸਨਿ ਸੁਕਵਕ ਤੇ." (ਚਰਿਤ੍ਰ ੧੯੬)


ਵਰੱਸਾਤ. ਵਰਪਾਉਂਦਾ. "ਸਨਮੁਖ ਓਟ ਰਾਂਹ ਕੋਟਿ ਬਿਆਸਾਤ ਹੈ." (ਭਾਗੁ ਕ)


ਦੋ ਉੱਪਰ ਅੱਸੀ. ਦ੍ਵਾਸ਼ੀਤਿ- ੮੨.


ਦੇਖੋ, ਬਿਆਸ ੪. "ਬੇਦ ਪੁਕਾਰੈ ਵਾਚੀਐ ਬਾਣੀ ਬ੍ਰਹਮ ਬਿਆਸੁ." (ਸ੍ਰੀ ਅਃ ਮਃ ੧); ਦੇਖੋ, ਬਿਆਸ ੪. "ਗੁਣ ਗਾਵੈ ਮੁਨਿ ਬ੍ਯਾਸੁ." (ਸਵੈਯੇ ਮਃ ੧. ਕੇ)


ਪੁਰਾਣ. ਦੇਖੋ, ਬਿਆਸੁ.


ਸੰ. ਵਿ- ਵਹ. ਵਿਵਾਹ. ਸ਼ਾਦੀ. ਇਸਤ੍ਰੀ ਗ੍ਰਹਣ ਕਰਨੀ. ਦੇਖੋ, ਵਿਵਾਹ.; ਦੇਖੋ, ਵਿਵਾਹ.


ਸੰਗ੍ਯਾ- ਵ੍ਯਾ (ਫਾਹੀ) ਦੇ ਹਨਨ ਵਾਲੀ ਵਿਪਾਸ਼ ਨਦੀ, ਉਸ ਦੇ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ)