Meanings of Punjabi words starting from ਮ

ਸੰ. ਮਾਯੁ. ਸੰਗ੍ਯਾ- ਜਾਦੂ। ੨. ਭਯੰਕਰ ਆਵਾਜ ਨਾਲ ਬੋਲਦਾ ਹੋਇਆ ਪਸ਼ੂ। ੩. ਇਸਤ੍ਰੀਆਂ ਨੇ ਬੱਚਿਆਂ ਨੂੰ ਡਰਾਉਣ ਵਾਸਤੇ ਮਾਂਊਂ ਇੱਕ ਕਲਪਿਤ ਬਲਾ ਸਮਝ ਰੱਖੀ ਹੈ.


ਸੰ. ਪ੍ਰਾਣੀ ਦੇ ਸ਼ਰੀਰ ਦਾ ਇੱਕ ਧਾਤੁ. ਗੋਸ਼੍ਤ. ਮਨੁ ਨੇ ਮਾਂਸ ਦਾ ਅਰਥ ਲਿਖਿਆ ਹੈ ਕਿ- ਮਾਂ (ਮੈਨੂੰ) ਸ (ਉਹ) ਜਿਸ ਨੂੰ ਮੈਂ ਖਾਂਦਾ ਹਾਂ, ਉਹੀ ਮੈਨੂੰ ਕਿਸੇ ਵੇਲੇ ਖਾਵੇਗਾ.#ਪੁਰਾਣੇ ਸਮੇਂ ਮਾਂਸ ਬਿਨਾਂ ਸੰਕੋਚ ਖਾਧਾ ਜਾਂਦਾ ਸੀ ਅਤੇ ਸ਼੍ਰਾੱਧ ਆਦਿ ਕਰਮਾਂ ਵਿੱਚ ਵਰਤੀਦਾ ਸੀ. ਦੇਖੋ, ਵਿਸਨੁਪੁਰਾਣ ਅੰਸ਼ ੩, ਅਃ ੧੬, ਵਸ਼ਿਸ੍ਟ ਸਿਮ੍ਰਿਤਿ ਅਃ ੪, ਮਨੁ ਸਿਮ੍ਰਿਤ ਅਃ ੩, ਸ਼ਲੋਕ ੨੬੮ ਤੋਂ ੨੭੧ ਅਤੇ ਗੋਘਨ.#ਯਜੁਰਵੇਦ ਦੀ ਬ੍ਰਿਹਦਾਰਣ੍ਯਕ ਉਪਨਿਸਦ ਵਿੱਚ ਪੁਤ੍ਰਇੱਛਾਵਾਨਾ ਇਸਤ੍ਰੀ ਪੁਰਖ ਨੂੰ ਮਾਸ ਚਾਉਲ ਪਕਾਕੇ ਖਾਣੇ ਦੱਸੇ ਹਨ.¹ ਜੈਮਿਨੀ ਅਸ਼੍ਵਮੇਧ ਵਿੱਚ ਅਨੇਕ ਪ੍ਰਕਾਰ ਦੋ ਮਾਸ ਕ੍ਰਿਸਨ ਜੀ ਨੇ ਜੋ ਖਾਧੇ ਹਨ, ਉਨ੍ਹਾਂ ਦਾ ਵਿਸ੍ਤਾਰ ਨਾਲ ਜਿਕਰ ਕੀਤਾ ਹੈ.² ਮਨੁ ਨੇ ਸ਼੍ਰਾੱਧ ਯੱਗ ਆਦਿ ਵਿੱਚ ਵਿਧਾਨ ਕੀਤੇ ਮਾਸ ਨੂੰ ਨਾ ਖਾਣ ਵਾਲੇ ਲਈ ੨੧. ਜਨਮ ਪਸ਼ੂ ਦੇ ਪ੍ਰਾਪਤ ਹੋਣੇ ਦੱਸੇ ਹਨ.³#ਭਾਰਤ ਵਿੱਚ ਮਾਸ ਦਾ ਤ੍ਯਾਗ ਬੁੱਧਧਰਮ ਦੇ ਪ੍ਰਚਾਰ ਤੋਂ ਹੋਇਆ ਹੈ. ਇਸ ਤੋਂ ਪਹਿਲਾਂ ਹਰੇਕ ਮਤ ਦੇ ਲੋਕ ਮਾਂਸਾਹਾਰੀ ਸਨ.#ਸਿੱਖਧਰਮ ਵਿੱਚ ਮਾਸ ਦਾ ਖਾਣਾ ਹਿੰਦੂ ਧਰਮ- ਸਾਸ਼ਤ੍ਰਾਂ ਵਾਂਙ ਵਿਧਾਨ ਨਹੀਂ, ਅਰ ਨ ਬੌੱਧ ਜੈਨੀਆਂ ਵਾਂਙ ਇਸ ਦਾ ਤ੍ਯਾਗ ਹੈ.


ਕ੍ਰਿ ਵਿ- ਅੰਦਰ. ਭੀਤਰ। ੨. ਸੰ. माष- ਮਾਸ. ਮਾਂਹ. ਉੜਦ. Black- gram. L. Phaseolus Radiatus.


ਸੰਗ੍ਯਾ- ਮੰਗ. ਯਾਚਨਾ। ੨. ਕੁਆਰੀ ਕਨ੍ਯਾ, ਜਿਸ ਦੀ ਸਗਾਈ ਹੋ ਗਈ ਹੈ। ੩. ਇਸਤ੍ਰੀਆਂ ਦੇ ਕੇਸ਼ਾਂ ਦੀ ਰੇਖਾ, ਜੋ ਮੀਢੀ ਬਣਾਉਣ ਸਮੇਂ ਹੋ ਜਾਂਦੀ ਹੈ. ਜਦ ਚੀਰਣੀ ਪਾਕੇ ਕੇਸ਼ ਦੋਹੀਂ ਪਾਸੀਂ ਕੀਤੇ ਜਾਣ, ਤਦ ਵਿਚਕਾਰ ਸਿਰ ਦੀ ਤੁਚਾ ਦਿਖਾਈ ਦੇਣ ਲਗਦੀ ਹੈ, ਇਸੇ ਰੇਖਾ ਦਾ ਨਾਮ ਮਾਂਗ ਹੈ. ਸ਼ੋਭਾ ਲਈ ਇਸ ਰੇਖਾ ਪੁਰ ਸੰਧੂਰ ਆਦਿ ਰੰਗ ਲਗਾਇਆ ਜਾਂਦਾ ਹੈ. "ਭਰੀਐ ਮਾਂਗ ਸੰਧੂਰੇ." (ਵੰਡ ਮਃ ੧) ੪. ਸਿੰਧੀ. ਉਹ ਡੋਰਾ ਅਥਵਾ ਜੰਜੀਰੀ, ਜੋ ਨੱਥ ਦੇ ਗਹਿਣੇ ਨਾਲ ਬੰਨ੍ਹੀ ਜਾਕੇ ਕੇਸਾਂ ਨਾਲ ਅਟਕਾਈ ਜਾਂਦੀ ਹੈ, ਜਿਸ ਤੋਂ ਗਹਿਣੇ ਦਾ ਭਾਰ ਨੱਕ ਪੁਰ ਨਾ ਪਵੇ.


ਜਿਲਾ ਗੁਜਰਾਤ, ਤਸੀਲ ਫਾਲੀਆ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੰਡੀ ਬਹਾਉੱਦੀਨ ਤੋਂ ਛੀ ਮੀਲ ਹੈ. ਸ਼੍ਰੀ ਗੁਰੂ ਅਰਜਨਸਾਹਿਬ ਦੇ ਪ੍ਰੇਮੀ ਸਿੱਖ ਭਾਈ ਬੰਨੋ ਜੀ ਇੱਥੇ ਨਿਵਾਸ ਕਰਦੇ ਸਨ.#ਭਾਈ ਬੰਨੋ ਵਾਲੀ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਕਿਤਾਬੀ ਸ਼ਕਲ ਦੀ ਬੀੜ ਇੱਥੇ ਹੈ, ਜਿਸਦੇ ਪਤ੍ਰੇ ੪੬੭ ਹਨ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੇ ਸਲੋਕ ਪਿੱਛੋਂ ਲਿਖੇ ਗਏ ਹਨ.#ਸਿੱਖਰਾਜ ਵੇਲੇ ਗੁਰੂ ਗ੍ਰੰਥਸਾਹਿਬ ਜੀ ਦੇ ਪ੍ਰਕਾਸ਼ ਲਈ ਇੱਕ ਸੁੰਦਰ ਮੰਦਿਰ ਤਾਲ ਦੇ ਕਿਨਾਰੇ ਬਣਵਾਇਆ ਗਿਆ ਅਤੇ ਚੋਖੀ ਜਾਗੀਰ ਨਾਲ ਲਾਈ ਗਈ ਸੀ, ਪਰ ਪੁਜਾਰੀਆਂ ਨੇ ਜਾਗੀਰ ਆਪਣੇ ਨਾਉਂ ਕਰਾ ਲਈ. ਪ੍ਰਾਚੀਨ ਗੁਰੂ ਗ੍ਰੰਥਸਾਹਿਬ ਜੀ ਨੂੰ ਭਾਈ ਬੰਨੋ ਜੀ ਦੀ ਔਲਾਦ ਦੇ ਲੋਕ ਵਾਰੋਵਾਰੀ ਆਪਣੇ ਘਰੀਂ ਰੱਖਦੇ ਹਨ. ਮਸ੍ਯਾ (ਅਮਾਵਸ) ਅਤੇ ਸੰਕ੍ਰਾਂਤਿ ਨੂੰ ਮੰਦਿਰ ਵਿੱਚ ਲਿਆਕੇ ਪ੍ਰਕਾਸ਼ ਕਰਦੇ ਹਨ, ਪੂਜਾ ਵਾਰੀ ਵਾਲਾ ਲੈਂਦਾ ਹੈ, ਦੇਖੋ, ਗ੍ਰੰਥਸਾਹਿਬ ਸ਼ਬਦ.


ਸੰ. मत्कुण- ਮਤਕੁਣ. ਸੰਗ੍ਯਾ- ਖਟਮਲ. ਕਟੂਆ.


ਕ੍ਰਿ- ਸੰ. मार्गण- ਮਾਰ੍‍ਗਣ. ਖੋਜਣਾ. ਤਲਾਸ਼ ਕਰਨਾ। ੨. ਯਾਚਨਾ. ਮੱਗਣਾ. "ਮਾਂਗਨ ਤੇ ਜਿਹ ਤੁਮ ਰਖਉ." (ਬਾਵਨ) "ਮਾਂਗਨਾ ਮਾਗਨ ਨੀਕਾ ਹਰਿਜਸ ਗੁਰੁ ਤੇ ਮਾਂਗਨਾ." (ਮਾਰੂ ਅਃ ਮਃ ੫) ੩. ਕਨ੍ਯਾ ਲਈ ਵਰ ਮਾਰ੍‍ਗਣ (ਢੂੰਢਣਾ) ੪. ਕਨ੍ਯਾ ਦੀ ਸਗਾਈ ਕਰਨੀ.


ਸੰਗ੍ਯਾ- ਯਾਚਨ ਦੀ ਕ੍ਰਿਯਾ। ੨. ਮਾਂਗਨੇ ਯੋਗ੍ਯ ਵਸ੍ਤੁ. ਉਹ ਚੀਜ਼, ਜਿਸ ਦੀ ਯਾਚਨਾ ਕਰੀਏ. ਮਾਂਗਨੀਯ ਪਦਾਰਥ. "ਕੇਤੀ ਕੇਤੀ ਮਾਂਗਨਿ ਮਾਗੈ." (ਕਲਿ ਮਃ ੫) "ਮਾਗਨਿ ਮਾਂਗਉ ਹੋਇ ਅਚਿੰਤਾ." (ਸਾਰ ਮਃ ੫)