Meanings of Punjabi words starting from ਰ

ਅ਼. [روضہٰرِضواں] ਰੌਜਾਏ ਰਿਜਵਾਂ. ਸੰਗ੍ਯਾ- ਇੰਦ੍ਰ ਦਾ ਬਾਗ. ਨੰਦਨ. ਦੇਖੋ, ਫਰਿਸ਼ਤਾ ਅਤੇ ਰਿਜਵਾਨ ੨.


ਸੰਗ੍ਯਾ- ਪਾਣੀ ਦੇ ਨਿਕਲਣ ਦਾ ਛਿਦ੍ਰ (ਛੇਕ). ੨. ਦੇਖੋ, ਰਮਣ। ੩. ਦੇਖੋ, ਰਵਣ। ੪. ਦੇਖੋ ਰਾਵਣ.


ਦੇਖੋ, ਰੌਨਕ.


ਸੰਗ੍ਯਾ- ਘੁੰਘਰੂ ਆਦਿ ਵਿੱਚ ਧਾਤੁ ਦਾ ਦਾਣਾ, ਜੋ ਖੜਕਕੇ ਧੁਨਿ ਕਰਦਾ ਹੈ। ੨. ਮੋਟਾ ਛਰਰਾ. Buck- shot


ਸੰਗ੍ਯਾ- ਆਬਪਾਸ਼ੀ. ਸਿੰਚਾਈ। ੨. ਖੰਦਕ (ਖਾਈ) ਜੋ ਜਲ ਨਾਲ ਭਰੀ ਹੋਵੇ। ੩. ਸ੍ਵਰਖ੍ਯਾ ਲਈ ਬਣਾਈ ਗੜ੍ਹੀ, ਵਲਗਣ ਆਦਿ. ਰਾਉਣੀ.


ਫ਼ਾ. [رود] ਸੰਗ੍ਯਾ- ਇਸ ਦਾ ਉੱਚਾਰਣ ਰੂਦ ਭੀ ਹੈ. ਨਦੀ. ਨਾਲਾ. ਜਲ ਦਾ ਪ੍ਰਵਾਹ। ੨. ਤੰਦ ਤਾਰ। ੩. ਤਾਰ ਦਾ ਵਾਜਾ.


ਦੇਖੋ, ਰਉਦਾ.