Meanings of Punjabi words starting from ਸ

ਫ਼ਾ. [سالار] ਸਾਲਾਰ. ਸੰਗ੍ਯਾ- ਸਰਦਾਰ. ਪ੍ਰਧਾਨ. "ਸੇਖ ਪੀਰ ਸਲਾਰ." (ਸ੍ਰੀ ਮਃ ੧) "ਸਤਰਿ ਸੈਇ ਸਲਾਰ ਹੈ ਜਾਕੇ." (ਭੈਰ ਕਬੀਰ) ੨. ਸੰ. ਸ਼ਲਾਰ. ਨੌਂਹ. ਨਖ। ੩. ਪੌੜੀ. ਸੀਢੀ। ੪. ਪਿੰਜਰਾ.


ਸੰ. ਸ਼ਲ੍ਯ. ਸੰਗ੍ਯਾ- ਘਾਉ. ਜ਼ਖ਼ਮ। ੨. ਦੇਖੋ, ਸਲ੍ਯ.


ਸੰ. श्लिष्. ਸ਼੍‌ਲਿਸ੍. ਧਾ- ਗਲੇ ਲਾਉਣਾ. ਚਿਪਕਣਾ. ਮਿਲਾਪ ਕਰਨਾ।


ਨਦੀ. ਦੇਖੋ, ਸਰਿਤਾ. "ਗੰਗਾ ਕੇ ਸੰਗਿ ਸਲਿਤਾ ਬਿਗਰੀ." (ਭੈਰ ਕਬੀਰ) ਦੇਖੋ, ਬਿਗਰੀ.


ਸੰ. सरित्पति. ਸਰਿਤਪਤਿ. ਨਦੀਆਂ ਦਾ ਸ੍ਵਾਮੀ, ਸਮੁੰਦਰ। ੨. ਵਰੁਣ ਦੇਵਤਾ.


ਸੰਗ੍ਯਾ- ਸ਼ਲ੍ਯ (ਘਾਉ) ਨੂੰ ਵਿਸ਼ਲ੍ਯ (ਰਾਜੀ) ਕਰਨ ਵਾਲੀ ਇੱਕ ਬੂਟੀ. ਦੇਖੋ, ਸਰਬੌਖਧਿ ਪਰਬਤ ਅਤੇ ਵਿਸ਼ਲ੍ਯਕਰਣੀ. "ਸਲਿ ਬਿਸਲਿ ਆਣਿ ਤੋਖੀਲੇ ਹਰੀ." (ਧਨਾ ਤ੍ਰਿਲੋਚਨ) ੨. ਸ਼ਲ੍ਯੋ ਵਿਸ਼ਲ੍ਯਾ ਨਾਮਕ ਇੱਕ ਨਦੀ, ਜਿਸ ਦਾ ਜਿਕਰ ਸਕੰਦ ਪੁਰਾਣ ਦੇ ਰੇਵਾ ਖੰਡ ਦੇ ੪੫ ਵੇਂ ਅਧ੍ਯਾਯ ਵਿੱਚ ਹੈ.


ਦੇਖੋ, ਸਲਲ.