Meanings of Punjabi words starting from ਕ

ਸੰ. कार्षापण ਅਤੇ कार्षिक ਸੰਗ੍ਯਾ- ਇੱਕ ਪੁਰਾਣਾ ਸਿੱਕਾ, ਜੋ ਇੱਕ ਕਰ੍‍ਸ (੧੬ ਮਾਸ਼ੇ) ਸੋਨੇ ਅਥਵਾ ਚਾਂਦੀ ਦਾ ਹੁੰਦਾ ਸੀ. ਮਾਸ਼ਾ ਉਸ ਵੇਲੇ ਪੰਜ ਰੱਤੀ ਦਾ ਸੀ। ੨. ਭਾਈ ਸੰਤੋਖ ਸਿੰਘ ਨੇ ਰੁਪਯੇ ਦੀ ਥਾਂ ਕਾਰਖਿਕ ਸ਼ਬਦ ਵਰਤਿਆ ਹੈ. "ਮਕਤਬ ਆਇ ਏਕ ਕਾਰਖਿਕ ਦੀਨ ਕਾਲੂ, ਕਛੁਕ ਮਿਠਾਈ ਬਾਂਟ ਪਟੀਆ ਲਿਖਾਈ ਹੈ." (ਨਾਪ੍ਰ)


ਫ਼ਾ. [کارگاہ] ਕਾਰਗਾਹ. ਕਾਰਖ਼ਾਨਾ। ੨. ਕਪੜਾ ਬੁਣਨ ਦੀ ਖੱਡੀ. "ਕਹਿਤ ਕਬੀਰ ਕਾਰਗਹ ਤੋਰੀ." (ਆਸਾ) ੩. ਕਰਘਾ. ਜੁਲਾਹੇ ਦੀ ਤਾਣੀ ਦੀ ਕੰਘੀ.


ਫ਼ਾ. [کارگر] ਵਿ- ਲਾਭਦਾਇਕ। ੨. ਅਸਰ ਪਾਉਣ ਵਾਲਾ.


ਫ਼ਾ. [کارگُزار] ਵਿ- ਕਾਰਜ ਪੂਰਾ ਕਰਨ ਵਾਲਾ. ਕੰਮ ਚਲਾਉਣ ਵਾਲਾ.


ਫ਼ਾ. [کارچوبی] ਸੰਗ੍ਯਾ- ਜ਼ਰਦੋਜ਼ੀ ਕਸ਼ੀਦਾ. ਜ਼ਰੀ ਨਾਲ ਕੱਢਿਆ ਬੇਲ ਬੂਟਾ. "ਤਿਲਾ ਕਾਰਚੋਬੀ ਲਗੇ ਲਾਲ ਹੀਰਾ." (ਸਲੋਹ)


ਸੰ. ਕਾਰ੍‍ਯ੍ਯ. ਸੰਗ੍ਯਾ- ਕੰਮ. ਧੰਧਾ. "ਕਾਰਜ ਸਗਲੇ ਸਾਧੇ." (ਸੋਰ ਮਃ ੫) ੨. ਫਲ. ਨਤੀਜਾ.