ਸਰਵ- ਜਿਸ. "ਜੈ ਘਰਿ ਕੀਰਤਿ ਆਖੀਐ." (ਸੋਹਿਲਾ) "ਜੈ ਭਾਵੈ ਤੈ ਦੇਇ." (ਸ੍ਰੀ ਮਃ ੩) ਜਿਸ ਭਾਵੈ ਤਿਸ ਦੇਇ। ੨. ਵਿ- ਜਿਤਨੇ. ਯਾਵਤ। ੩. ਸੰ. ਜਯ. ਸੰਗ੍ਯਾ- ਜੀਤ. ਜਿੱਤ. ਫ਼ਤੇ. "ਜਾਕੇ ਭਗਤ ਕੋ ਸਦਾ ਜੈ." (ਬਸੰ ਮਃ ੫) ੪. ਵ੍ਯ- ਜ੍ਯ ਹੋ. ਆਸ਼ੀਰਵਾਦ. "ਜੈ ਜਗਦੀਸ ਤੇਰਾ ਜਸ ਜਾਚਉ." (ਬਸੰ ਅਃ ਮਃ ੧) ੫. ਸੰਗ੍ਯਾ- ਵਿਸਨੁ ਦਾ ਇੱਕ ਪਾਰਖਦ. ਜਯ. "ਜੈ ਅਰੁ ਵਿਜੈ ਨਾਮ ਜਿਨ ਜਾਨਾ." (ਨਾਪ੍ਰ) ੬. ਵਸੁਦੇਵ ਦਾ ਇੱਕ ਪੁਤ੍ਰ, ਜੋ ਕ੍ਰਿਸਨ ਜੀ ਤੋਂ ਪਹਿਲਾਂ ਜਨਮਿਆ ਸੀ ਅਤੇ ਜਿਸ ਨੂੰ ਕੰਸ ਨੇ ਮਰਵਾ ਦਿੱਤਾ ਸੀ. "ਔਰ ਭਯੋ ਸੁਤ ਜੋ ਉਨ ਕੇ ਗ੍ਰਹਿ ਨਾਮ ਧਰ੍ਯੋ ਤਿਹ ਕੋ ਤਿਨ ਹੂੰ ਜੈ." (ਕ੍ਰਿਸਨਾਵ) ੭. ਦੇਖੋ, ਜਯ.
nan
ਯਦੁਵੰਸ਼ੀ ਭੱਟੀ ਰਾਜਪੂਤ ਦੁਸਾਜ ਦਾ ਪੁਤ੍ਰ ਰਾਵਲ ਜੈਸਲ (ਜਯਸ਼ਾਲ) ਪ੍ਰਤਾਪੀ ਰਾਜਾ, ਜਿਸ ਨੇ ਸਨ ੧੧੫੬ ਵਿੱਚ ਆਪਣੇ ਨਾਮ ਤੇ ਰਾਜਪੂਤਾਨੇ ਵਿੱਚ ਜੈਸਲਮੇਰੁ ਨਗਰ ਵਸਾਇਆ. ਫੂਲਵੰਸ਼ ਦਾ ਨਿਕਾਸ ਭੀ ਜੈਸਲ ਤੋਂ ਹੈ.
ਸੰ. ਯਾਦ੍ਰਿਸ਼ ਕ੍ਰਿ. ਵਿ- ਜੇਹਾ. ਜਿਸ ਪ੍ਰਕਾਰ ਦਾ. "ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ." (ਵਾਰ ਰਾਮ ੨. ਮਃ ੫)
ਦੇਖੋ, ਜਯਸਿੰਘ.
ਦੇਖੋ, ਜਯਸਿੰਘਪੁਰਾ.
ਸੰ. ਯਾਦ੍ਰਿਸ਼ੀ. ਕ੍ਰਿ. ਵਿ- ਜੇਹੀ. ਜਿਸ ਪ੍ਰਕਾਰ ਦੀ. "ਜੈਸੀ ਮੈ ਆਵੈ ਖਸਮ ਕੀ ਬਾਣੀ." (ਤਿਲੰ ਮਃ ੧)
ਦੇਖੋ, ਕੇਰਸਾਹਿਬ.
nan
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)
nan