Meanings of Punjabi words starting from ਦ

ਵਿ- ਦੇਹਵਾਨ ਦਾ ਬਹੁਵਚਨ.


ਸੰਗ੍ਯਾ- ਦੇਹ. ਤਨ. ਬਦਨ। ੨. ਦੇਹਰੂਪ. "ਚੜਿ ਦੇਹੜਿ ਘੋੜੀ." (ਵਡ ਮਃ ੪. ਘੋੜੀਆਂ) ਦੇਹਰੂਪ ਘੋੜੀ ਪੁਰ ਸਵਾਰ ਹੋਕੇ.


ਸੰਗ੍ਯਾ- ਦੇਹਾਭਿਮਾਨੀ ਲਿੰਗਸ਼ਰੀਰ। ੨. ਅੰਤਹਕਰਣ.


ਵਿ- ਦੇਹ (ਗ੍ਰਾਮ) ਨਾਲ ਸੰਬੰਧ ਰੱਖਣ ਵਾਲਾ. ਪੇਂਡੂ. ਗ੍ਰਾਮੀਣ.


ਸੰ. ਸੰਗ੍ਯਾ- ਦੇਹ ਨੂੰ ਆਤਮਾ ਸਮਝਣ ਦਾ ਭ੍ਰਮ.


ਦੇਖੋ, ਦਿਹਾੜੀ.


ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ.


ਦੇਓ. ਦਾਨ ਕਰੋ. "ਦੇਹਿ ਦੇਹਿ ਆਖੈ ਸਭੁਕੋਈ." (ਓਅੰਕਾਰ) ੨. ਦੇਖੋ, ਦੇਹ ੧। ੩. ਦੇਖੋ, ਦੇਹੀ ੨। ੪. ਅਰਪਨ ਕਰ. "ਮਨੁ ਤਨੁ ਅਪਨਾ ਤਿਨ ਜਨ ਦੇਹਿ." (ਸੁਖਮਨੀ)


ਸੰਗ੍ਯਾ- ਦੇਹ ਤਨ. ਸ਼ਰੀਰ. "ਇਸ ਦੇਹੀ ਕਉ ਸਿਮਰਹਿ ਦੇਵ." (ਭੈਰ ਕਬੀਰ) ੨. ਦੇਹੀਂ. ਦੇਵੇਂ। ੩. ਸੰ. देहिन्. ਜੀਵਾਤਮਾ. "ਮਨ ਕਾ ਜੀਉ ਪਵਨ, ਪਤਿਦੇਹੀ, ਦੇਹੀ ਮਹਿ ਦੇਉ ਸਮਾਗਾ." (ਸੋਰ ਮਃ ੧) ਮਨ ਕਾ ਜੀਵਨ ਪ੍ਰਾਣ, ਪ੍ਰਾਣਾਂ ਦਾ ਪਤਿ ਜੀਵਾਤਮਾ, ਦੇਹੀ (ਜੀਵਾਤਮਾ) ਵਿੱਚ ਦੇਉ (ਪਾਰਬ੍ਰਹਮ) ਸਮਾਇਆ ਹੋਇਆ ਹੈ। ੪. ਦੇਹ ਵਾਲਾ.


ਦੇਓ. ਦਾਨ ਕਰੋ. "ਦੇਹੁ ਦਰਸ ਨਾਨਕ ਬਲਿਹਾਰੀ." (ਤਖਾ ਛੰਤ ਮਃ ੫)