Meanings of Punjabi words starting from ਨ

ਸੰ. निरुद्घ. ਵਿ- ਰੋਕਿਆਹੋਇਆ. ਜੋ ਰੋਧ ਕੀਤਾਗਿਆ ਹੈ. ਡੱਕਿਆ ਹੋਇਆ। ੨. ਬੰਨ੍ਹਿਆਹੋਇਆ.


ਵਿ- ਉਪਮਾ ਰਹਿਤ. ਜਿਸ ਦੇ ਤੁਲ੍ਯ ਦੂਜਾ ਨਹੀਂ ਬੇਨਜੀਰ ਬੇਜੋੜ.


ਸੰ. ਸੰਗ੍ਯਾ- ਅਜਿਹਾ ਕਥਨ, ਜਿਸ ਵਿੱਚ ਕਿਸੇ ਵਸਤੁ ਦਾ ਸਰੂਪ ਬੰਨ੍ਹਕੇ ਦਿਖਾਇਆ ਜਾਵੇ. ਪੂਰਾ ਨਿਰਣਾ ਕਰਕੇ ਕਥਨ ਕੀਤੀ ਵ੍ਯਾਖ੍ਯਾ।#Illustration.


ਵਿ- ਬਿਨਾ ਰੂਪ. ਅਰੂਪ. "ਨਿਰੂਪੰ ਨ੍ਰਿਬਾਣੰ." (ਵਿਚਿਤ੍ਰ) ੨. ਸੰਗ੍ਯਾ- ਆਕਾਸ਼। ੩. ਸੰ. ਨਿਰੂਪ ਸ਼ਕਲ ਬਣਾਉਣ ਦੀ ਕ੍ਰਿਯਾ। ੪. ਖੋਜ. ਭਾਲ। ੫. ਵਿਚਾਰ. ਧ੍ਯਾਨ.


ਦੇਖੋ, ਨਿਰੁਪਮ.