Meanings of Punjabi words starting from ਬ

ਵਿਵਾਹਿਤਾ ਇਸਤ੍ਰੀ. ਭਾਰਯਾ. ਵਹੁਟੀ. "ਕਹਾਂ ਸੁਖੀ ਤੇ ਜਗ ਬਸੈਂਐਸ ਬਿਆਹਨਿ ਜਾਂਹਿ?" (ਚਰਿਤ੍ਰ ੪੦)


ਦਸਮਗ੍ਰੰਥ ਵਿੱਚ ਕਿਤੇ ਬ੍ਯਾਹਾਦ੍ਰੀ ਕਿਤੇ ਬੈਹਾਦ੍ਰੀ ਆਦਿਕ ਪਾਠ ਲਿਖੇ ਹਨ. ਇਨ੍ਹਾਂ ਦਾ ਮੂਲ "ਬ੍ਯਾਸਾਦ੍ਰੀ" ਹੈ. ਵਿਪਾਸਾ ਨਦੀ ਜਿਸ ਪਹਾੜ ਤੋਂ ਨਿਕਲਦੀ ਹੈ, ਉਸ ਦੇ ਵਸਨੀਕ. ਭਾਵ- ਕੁੱਲੂ ਦੇ ਇਲਾਕੇ ਰਹਿਣ ਵਾਲੇ. 'ਸ' ਦੀ ਥਾਂ 'ਹ' ਹੋਗਿਆ ਹੈ. "ਬ੍ਯਾਹਾਦ੍ਰੀ ਸਗਲੇ ਮਿਲ ਕੋਪੇ." (ਚਰਿਤ੍ਰ ੫੨)


ਦੇਖੋ, ਵਿਵਾਹਿਤਾ.


ਦੇਖੋ, ਵਿਵਾਹ.


ਸੰ. ਵਿ੍ਯਾਕਰਣ. ਸੰਗ੍ਯਾ- ਜਿਸ ਤੋਂ ਸ਼ਬਦਾਂ ਦੇ ਅਰਥਾਂ ਦੀ ਸਿੱਧੀ ਅਤੇ ਉਨ੍ਹਾਂ ਦਾ ਸ਼ੁੱਧ ਸਰੂਪ ਜਾਣਿਆ ਜਾਵੇ, ਉਹ ਸ਼ਾਸਤ੍ਰ. ਅ਼. [صرفونحو] ਸਰਫ਼ੋਨਹ਼ਵ. ਅੰ Grammar "ਪੁਸਤਕ ਪਾਠ ਬਿਆਕਰਣ ਵਖਾਣੈ." (ਭੈਰ ਮਃ ੧)


ਖੋਟ. ਵਿ- ਆਖ੍ਯਾ. "ਫਟਕ ਨ ਪੁੱਜਨ ਹੀਰਿਆਂ, ਓਇ ਭਰੇ ਬਿਆਖੈ." (ਭਾਗੁ)