Meanings of Punjabi words starting from ਮ

ਜਿਲਾ ਤਸੀਲ ਲਹੌਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਕੱਟਰਾਧਾਕਿਸਨ ਤੋਸ਼ ਨੌ ਮੀਲ ਦੱਖਣ ਹੈ. ਪਿੰਡ ਦੇ ਚੜ੍ਹਦੇ ਵੱਲ ਸ਼੍ਰੀ ਗੁਰੂ ਨਾਨਕਸਾਹਿਬ ਦੇ ਵਿਰਾਜਣ ਦਾ ਅਸਥਾਨ "ਛੋਟਾ ਨਾਨਕਿਆਨਾ" ਹੈ. ਗੁਰਦ੍ਵਾਰੇ ਨਾਲ ੧੩੫ ਘੁਮਾਉਂ ਜ਼ਮੀਨ ਹੈ, ਜਿਸ ਵਿੱਚੋਂ ੫੦ ਘੁਮਾਉਂ ਮੁਆਫ਼ ਹੈ. ਪੁਜਾਰੀ ਸਿੰਘ ਹੈ. ਮੇਲਾ ਵੈਸਾਖੀ ਨੂੰ ਹੁੰਦਾ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਭੀ ਨਾਨਕਿਆਣੇ ਦੀ ਯਾਤ੍ਰਾ ਤੋਂ ਮੁੜਦੇ ਹੋਏ ਵਿਰਾਜੇ ਹਨ.#ਇਸ ਪਿੰਡ ਤੋਂ ਅਠਾਰਾਂ ਕੋਹ ਪੱਛਮ ਅਲਪੇ ਪਿੰਡ ਵਿੱਚ ਭੀ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਅਸਥਾਨ "ਛੋਟਾ ਨਾਨਕਿਆਨਾ" ਹੈ.


ਮਾਂਗੀਂ. ਮਾਂਗਾਂ ਵਿੱਚ. ਦੇਖੋ, ਮਾਂਗ ੩. "ਮਾਂਗੀ ਪਾਇ ਸੰਧੂਰ." (ਆਸਾ ਅਃ ਮਃ ੧) ੨. ਮੰਗੀ. ਯਾਚਨ ਕੀਤੀ.


ਦੇਖੋ, ਮਾਲੋ। ੨. ਮੰਗੋ. ਯਾਚਨ ਕਰੋ.