Meanings of Punjabi words starting from ਵ

ਗਲੀ. ਬੀਹੀ. ਸੜਕ. ਦੇਖੋ, ਬੀਚਿ.


ਸੰ. वीप्सा. ਸੰਗ੍ਯਾ- ਵ੍ਯਪ੍ਤਿ. ਫੈਲਣਾ। ੨. ਬਹੁਤ ਇੱਛਾ। ੩. ਇੱਕ ਸ਼ਬਦਾਲੰਕਾਰ. ਇਸ ਦਾ ਲੱਛਣ ਹੈ ਕਿ ਕ੍ਰੋਧ ਸ਼ੋਕ ਆਨੰਦ ਆਦਿ ਦੇ ਅਸਰ ਨਾਲ ਵਾਕਰਚਨਾ ਵਿੱਚ ਇੱਕ ਪਦ ਨੂੰ ਅਨੇਕ ਵਾਰ ਉਸੇ ਅਰਥ ਦੀ ਪੁਸ੍ਟੀ ਲਈ ਵਰਤਣਾ. ਇਹ ਅਲੰਕਾਰ ਪੁਨਰੁਕ੍ਤਿ ਦੋਸ ਤੋਂ ਰਹਿਤ ਹੈ.#ਉਦਾਹਰਣ-#ਪੜਿ ਪੜਿ ਗਡੀ ਲਦੀਅਹਿ,#ਪੜਿ ਪੜਿ ਭਰੀਅਹਿ ਸਾਥ. (ਵਾਰ ਆਸਾ)#ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ.#(ਕਾਨ ਪੜਤਾਲ ਮਃ ੪)#ਬੀਨ ਬੀਨ ਬਰੈਂ ਬਰੰਗਨ ਡਾਰ ਡਾਰ ਫੁਲੇਲ.#(ਚੰਡੀ ੨)


ਦੇਖੋ, ਬੀਭਤਸ.


ਸੰ. वीर. ਧਾ- ਪਰਾਕ੍ਰਮੀ ਹੋਣਾ, ਸ਼ੂਰਤ੍ਵ ਕਰਨਾ। ੨. ਸੰਗਯਾ- ਮਿਰਚ। ੩. ਕਮਲ ਦੀ ਜੜ। ੪. ਖਸ. ਉਸ਼ੀਰ। ੫. ਪਤਿ. ਭਰਤਾ। ੬. ਪੁਤ੍ਰ। ੭. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਕਵੀਆਂ ਨੇ ਵੀਰ ਰਸ ਦੇ ਚਾਰ ਭੇਦ ਕਲਪੇ ਹਨ-#(ੳ) ਯੁੱਧਵੀਰ- "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ। ਕਰੰ ਲੈ ਕਮਾਣੰ। ਹਣੇ ਬਾਣ ਤਾਣੰ। ਸਭੈ ਬੀਰ ਧਾਏ। ਸਰੋਘੰ ਚਲਾਏ। ਤਬੈ ਤਾਕ ਬਾਣੰ। ਹਣ੍ਯੋ ਏਕ ਜਾਣੁੰ। ਹਰੀਚੰਦ ਮਾਰੇ। ਸੁ ਜੋਧਾ ਲਤਾਰੇ।। (ਵਿਚਿਤ੍ਰ)#(ਅ) ਦਯਾਵੀਰ- "ਜਿਤੇ ਸਰਨਿ ਜੈਹੈਂ। ਤਿਤਯੋ ਰਾਥ ਲੈਹੈਂ ॥ (ਵਿਚਿਤ੍ਰ)#"ਠਾਕੁਰ ਤੁਮ੍ਹ੍ਹ ਸਰਣਾਈ ਆਇਆ, ×××#ਦੁਖ ਨਾਠੇ ਸੁਖ ਸਹਜਿ ਸਮਾਏ,#ਅਨਦ ਅਨਦ ਗੁਣ ਗਾਇਆ,#ਬਾਂਹ ਪਕਰਿ ਕਢਿਲੀਨੇ ਅਪੁਨੇ,#ਗ੍ਰਹਿ ਅੰਧਕੂਪ ਤੇ ਮਾਇਆ,#ਕਹੁ ਨਾਨਕ ਗੁਰਿ ਬੰਧਨ ਕਾਟੇ#ਬਿਛੁਰਤ ਆਨਿ ਮਿਲਾਇਆ." (ਸਾਰ ਮਃ ੫)#(ੲ) ਦਾਨਵੀਰ- "ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ। ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ." (ਬਾਵਨ)#ਦੀਨਦਯਾਲੂ ਦਯਾਨਿਧਿ ਦੋਖਨ#ਦੋਖਤ ਹੈ, ਪਰ ਦੇਤ ਨ ਹਾਰੈ." ×××#"ਰੋਜ਼ ਹੀ ਰਾਜ਼ ਬਿਲੋਕਤ ਰਾਜ਼ਿਕ,#ਰੋਖ ਰੂਹਾਨ ਕੀ ਰੋਜ਼ੀ ਨ ਟਾਰੈ." (ਅਕਾਲ)#(ਸ) ਧਰਮਵੀਰ- "ਸਾਧਨ ਹੇਤ ਇਤੀ ਜਿਨ ਕਰੀ। ਸੀਸ ਦੀਆ ਪਰ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨ ਕੀਆ। ਸੀਸ ਦੀਆ ਪਰ ਮਿਰਰੁ ਨ ਦੀਆ॥ (ਵਿਚਿਤ੍ਰ) ੮. ਦੇਵਤਿਆਂ ਦੇ ਗਣ। ੯. ਵ੍ਰਿਹਸਪਤਿਵਾਰ. "ਵੀਰਵਾਰਿ ਵੀਰ ਭਰਮ ਭੁਲਾਏ." (ਬਿਲਾ ਮਃ ੩. ਵਾਰ ੭) ੧੦. ਬਹਾਦੁਰ. ਯੋਧਾ. ਸ਼ੂਰਤ੍ਵ ਵਾਲਾ। ੧੧. ਪੰਜਾਬੀ ਵਿੱਚ ਵੀਰ ਦਾ ਅਰਥ ਭਾਈ ਭੀ ਹੈ। ੧੨. ਦੇਖੋ, ਬੀਰ.


ਦੇਖੋ, ਬੀਰਹਾ.


ਦੇਖੋ, ਵੀਰਯ.


ਸੰ. ਸੰਗ੍ਯਾ- ਕੁਸ਼. ਕੁਸ਼ਾ. ਦੱਭ। ੨. ਖਸ.


ਸੂਰਮਤਾਈ. ਦੇਖੋ, ਬੀਰਤਾ ਅਤੇ ਬੀਰਤ੍ਵ.