ਅ਼. [سلیس] ਵਿ- ਆਸਾਨ. ਸੁਖਾਲਾ। ੨. ਨਰਮ. ਕੋਮਲ.
ਅ਼. [سلیقہ] ਸਲੀਕ਼ਾ. ਸੰਗ੍ਯਾ- ਤਬੀਯਤ। ੨. ਤਮੀਜ਼. ਸ਼ਊਰ.
nan
nan
ਅ਼. [شلیخ] ਸ਼ਲੀਖ਼. ਸੰਗ੍ਯਾ- ਮੁੱਸਲਾ. ਜਾਯਨਮਾਜ਼। ੨. ਧ੍ਵਨੀ. ਸ਼ਬਦ.
ਅ਼. [سلیخت] ਸਲੀਖ਼ਤ. ਸੰਗ੍ਯਾ- ਸੰਤਾਨ. ਸੰਤਤਿ. ਔਲਾਦ. "ਸਲੀਖਤ ਮੁਦਾਮੈ." (ਜਾਪੁ) ਕਰਤਾਰ ਦੀ ਸੰਤਾਨ ਨਿੱਤ ਰਹਿਣ ਵਾਲੀ ਹੈ.
ਫ਼ਾ. [شلیتہ] ਸ਼ਲੀਤਹ. ਸੰਗ੍ਯਾ- ਉੱਠ ਦੀ ਖੁਰਜੀ. ੨. ਤੰਬੂ ਕਨਾਤ ਆਦਿ ਲਪੇਟਣ ਦਾ ਟਾਟ.
nan
nan
ਅ਼. [صلیب] ਸਲੀਬ. ਸੰਗ੍ਯਾ- ਸੂਲੀ, ਜਿਸ ਦੀ ਸ਼ਕਲ ਇਹ ☨ ਹੈ। ੨. ਸਲੀਬ ਦੇ ਆਕਾਰ ਦਾ ਈਸਾਈਆਂ ਦਾ ਇੱਕ ਧਾਰਮਿਕ ਚਿੰਨ੍ਹ, ਜਿਸ ਨੂੰ ਉਹ ਗਲ ਪਹਿਰਦੇ ਹਨ ਕਿਉਂਕਿ ਹਜਰਤ ਈਸਾ ਨੂੰ ਸਲੀਬ ਉਤੇ ਚੜ੍ਹਾਇਆ ਗਿਆ ਸੀ.
ਅ਼. [سلیم] ਵਿ- ਸਲਾਮਤ ਰਹਿਣ ਵਾਲਾ। ੨. ਅਜਮੇਰ ਨਿਵਾਸੀ ਇੱਕ ਚਿਸ਼ਤੀ ਫਕੀਰ, ਜਿਸ ਦੀ ਦੁਆ ਨਾਲ ਆਖਦੇ ਹਨ ਜਹਾਂਗੀਰ ਪੈਦਾ ਹੋਇਆ ਸੀ. ਇਸੇ ਲਈ ਜਹਾਂਗੀਰ ਦਾ ਨਾਉਂ ਭੀ ਸਲੀਮ ਰੱਖਿਆ ਗਿਆ ਸੀ.